ਦੇਸ਼-ਵਿਦੇਸ਼

NRI ਨੇ ਅਪਣੇ ਹੀ ਪ੍ਰਵਾਰ ’ਤੇ ਲਗਾਏ ਧੋਖਾਧੜੀ ਦੇ ਇਲਜ਼ਾਮ; ਕਿਹਾ- ਸੱਚ ਬੋਲੇ ਤਾਂ ਦੇਵਾਂਗਾ 18 ਕਰੋੜ ਰੁਪਏ

ਜਲੰਧਰ: ਅਮਰੀਕਾ ਦੇ ਕੈਲੀਫੋਰਨੀਆ ਤੋਂ ਪਾਕਿਸਤਾਨ ਵਾਹਗਾ ਬਾਰਡਰ ਰਾਹੀਂ ਅਪਣੀ ਕਾਰ ਵਿਚ ਭਾਰਤ ਪਹੁੰਚੇ ਐਨ.ਆਰ.ਆਈ. ਲਖਵਿੰਦਰ ਸਿੰਘ ਸ਼ਾਹ ਨੇ ਅਪਣੇ ਹੀ ਪ੍ਰਵਾਰ ‘ਤੇ ਕਾਰੋਬਾਰ ਵਿਚ ਧੋਖਾਧੜੀ ਰਾਹੀਂ ਉਸ ਨੂੰ ਬਾਹਰ ਕੱਢਣ ਦਾ ਇਲਜ਼ਾਮ ਲਗਾਇਆ ਹੈ। ਲਖਵਿੰਦਰ ਸਿੰਘ ਸ਼ਾਹ ਨੇ ਦਸਿਆ ਕਿ ਉਸ ਦੇ ਰਿਸ਼ਤੇਦਾਰ ਕਸ਼ਮੀਰ ਸਿੰਘ, ਵਾਸੀ ਲੰਮਾ ਪਿੰਡ, ਜਲੰਧਰ ਅਤੇ ਉਸ ਦੇ ਪ੍ਰਵਾਰਕ ਮੈਂਬਰਾਂ ਨੇ ਉਸ ਨਾਲ 2 ਲੱਖ ਡਾਲਰ ਦੀ ਠੱਗੀ ਮਾਰੀ ਹੈ। ਹੁਣ ਉਨ੍ਹਾਂ ਨੇ ਕੋਈ ਵੀ ਪੈਸਾ ਲੈਣ ਦੀ ਗੱਲ ਨਕਾਰ ਦਿਤੀ ਹੈ ਸਗੋਂ ਉਲਟਾ ਉਸ ਨੂੰ ਬਦਨਾਮ ਕਰ ਰਹੇ ਹਨ।

ਲਖਵਿੰਦਰ ਨੇ ਅਪਣੇ ਪਰਿਵਾਰ ’ਤੇ ਸੱਚ ਬੋਲਣ ਲਈ 2.16 ਲੱਖ ਡਾਲਰ (18 ਕਰੋੜ) ਦਾ ਇਨਾਮ ਰੱਖਿਆ ਹੈ। ਉਸ ਦਾ ਕਹਿਣਾ ਹੈ ਕਿ ਉਹ ਦਸਤਾਵੇਜ਼ ਦਿਖਾ ਕੇ ਸਾਬਤ ਕਰਨ ਕਿ ਉਸ ਨੇ ਕੋਈ ਧੋਖਾਧੜੀ ਕੀਤੀ ਹੈ ਜਾਂ ਫਿਰ ਸੱਚ ਦੱਸਣ ਕਿ ਉਨ੍ਹਾਂ ਨੇ ਕਾਰੋਬਾਰ ਲਈ 2 ਲੱਖ ਡਾਲਰ ਲੈ ਕੇ ਉਸ ਨਾਲ ਠੱਗੀ ਮਾਰੀ ਹੈ। ਉਹ ਧੋਖਾਧੜੀ ਦੇ ਇਸ ਮਾਮਲੇ ਸਬੰਧੀ ਕੋਈ ਕੇਸ ਦਰਜ ਨਹੀਂ ਕਰੇਗਾ ਪਰ ਪ੍ਰਵਾਰ ਦੇ ਮੂੰਹੋਂ ਸੱਚ ਸੁਣਨਾ ਚਾਹੁੰਦਾ ਹੈ।

ਐਨ.ਆਰ.ਆਈ. ਲਖਵਿੰਦਰ ਸਿੰਘ ਨੇ ਦਸਿਆ ਕਿ ਉਸ ਦੇ ਰਿਸ਼ਤੇਦਾਰਾਂ ਨੇ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਉਸ ਤੋਂ 2 ਲੱਖ ਡਾਲਰ ਲਏ ਸਨ। ਤੈਅ ਹੋਇਆ ਸੀ ਕਿ ਉਹ ਵੀ ਇਸ ਕਾਰੋਬਾਰ ਵਿਚ ਹਿੱਸੇਦਾਰ ਬਣੇਗਾ ਪਰ ਉਸ ਦੇ ਰਿਸ਼ਤੇਦਾਰਾਂ ਨੇ ਕਾਰੋਬਾਰ ਸ਼ੁਰੂ ਕਰਕੇ ਉਸ ਨੂੰ ਬਾਹਰ ਭੇਜ ਦਿਤਾ। ਉਸ ਨੂੰ ਧੋਖਾਧੜੀ ਬਾਰੇ ਉਦੋਂ ਪਤਾ ਲੱਗਿਆ ਜਦੋਂ ਉਹ ਅਪਣੇ ਕਾਰੋਬਾਰ ਵਿਚ ਪਹੁੰਚਿਆ ਅਤੇ ਉਸ ਨਾਲ ਅਜੀਬ ਵਰਤਾਉ ਕੀਤਾ ਗਿਆ।

ਇਸ ਦੌਰਾਨ ਕੁੱਝ ਲੋਕਾਂ ਨੇ ਉਸ ਨੂੰ ਦਸਿਆ ਕਿ ਉਨ੍ਹਾਂ ਦਾ ਨਾਂਅ ਕਾਰੋਬਾਰ ਵਿਚ ਕਿਤੇ ਵੀ ਨਹੀਂ ਹੈ। ਪੁੱਛਣ ’ਤੇ ਉਸ ਨੂੰ ਕਿਸੇ ਵਲੋਂ ਕੋਈ ਜਵਾਬ ਨਹੀਂ ਮਿਲਿਆ। ਉਸ ਨੇ ਦਸਿਆ ਕਿ ਬਾਅਦ ਵਿਚ ਪੈਸੇ ਲੈਣ ਵਾਲੇ ਰਿਸ਼ਤੇਦਾਰ ਉਸ ਨੂੰ ਬਦਨਾਮ ਕਰਨ ਲੱਗੇ ਕਿ ਉਸ ਨੇ ਉਨ੍ਹਾਂ ਨਾਲ ਠੱਗੀ ਮਾਰੀ ਹੈ। ਉਸ ਦਾ ਕਹਿਣਾ ਹੈ ਕਿ ਧੋਖਾਧੜੀ ਦਾ ਇਕ ਵੀ ਸਬੂਤ ਦਿਖਾਉਣ ਵਾਲੇ ਵਿਅਕਤੀ ਨੂੰ ਉਹ 2.16 ਲੱਖ ਡਾਲਰ ਦਾ ਇਨਾਮ ਦੇਵੇਗਾ।

ਇਸ ਖ਼ਬਰ ਬਾਰੇ ਕੁਮੈਂਟ ਕਰੋ-