ਖਾਲਸਾ ਕਾਲਜ ਦਿੱਲੀ ਦੀ ਵਿਵਾਦਤ ਵੀਡਿਓ ‘ਚ ਵੱਡੀ ਕਾਰਵਾਈ, ਵਿਦਿਆਰਥੀਆਂ ਨੂੰ ਕੀਤਾ ਸਸਪੈਂਡ
ਨਵੀਂ ਦਿੱਲੀ- ਦਿੱਲੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਨਾਨਕ ਦੇਵ ਖ਼ਾਲਸਾ ਕਾਲਜ ਦੇ ਸਿੱਖ ਵਿਦਿਆਰਥੀਆਂ ਦੀ ਵਿਵਾਦਤ ‘ਤੇ ਵੱਡੀ ਕਾਰਵਾਈ ਕੀਤੀ ਗਈ। ਇਨ੍ਹਾਂ ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿਤਾ ਗਿਆ ਹੈ। ਦੱਸ ਦੇਈਏ ਕਿ ਇਨ੍ਹਾਂ ਸਿੱਖ ਵਿਦਿਆਰਥੀਆਂ ਵਲੋਂ ਕਾਲਜ ਕੈਂਪਸ ‘ਚ ਇਕ ਵਿਵਾਦਿਤ ਵੀਡੀਓ ਬਣਾਈ ਗਈ ਸੀ।
ਵੀਡਿਓ ‘ਚ ਵਿਦਿਆਰਥੀ ਸਿਰ ‘ਤੇ ਬੈੱਗ ਰੱਖ ਕੇ ਵਾਹਿਗੁਰੂ ਦਾ ਜਾਪ ਕਰਦੇ ਨਜ਼ਰ ਆਏ ਸਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁੱਦਾ ਕਾਫ਼ੀ ਭੜਕ ਗਿਆ ਸੀ। ਸਿੱਖ ਵਿਦਿਆਰਥੀਆਂ ਨੇਵੀ ਮਾਮਲਾ ਵਧਦਾ ਵੇਖ ਕੇ ਕਾਲਜ ਪ੍ਰਸ਼ਾਸਨ ਤੋਂ ਮੁਆਫ਼ੀ ਮੰਗੀ ਲਈ ਸੀ। ਫਿਲਹਾਲ ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਦਿਆਰਥੀਆਂ ਵਿਚ ਅੱਠ ਵਿਦਿਆਰਥੀ ਬੀਕਾਮ ਤੇ ਦੋ ਵਿਦਿਆਰਥੀ ਬੀਏ ਦੇ ਸਨ। ਦੱਸਣਯੋਗ ਹੈ ਕਿ ਇਹ ਕਾਲਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦਾ ਹੈ।