ਪੰਜਾਬਫੀਚਰਜ਼

ਪੰਜਾਬ ‘ਚੋਂ ਹਰ ਮਹੀਨੇ ਚੋਰੀ ਹੁੰਦੇ ਹਨ ਕਰੋੜਾਂ ਦੇ ਮੋਬਾਇਲ,ਪੜ੍ਹੋ ਪੂਰੀ ਖਬਰ

ਚੰਡੀਗੜ੍ਹ : ਪੰਜਾਬ ਅਤੇ ਚੰਡੀਗੜ੍ਹ ‘ਚ ਹਰ ਮਹੀਨੇ ਕਰੀਬ ਡੇਢ ਕਰੋੜ ਰੁਪਏ ਦੇ ਮੋਬਾਈਲ ਚੋਰੀ ਜਾਂ ਗੁੰਮ ਹੁੰਦੇ ਹਨ।  ਤੁਸੀਂ ਇਹ ਅੰਕੜਾ ਜਾਣ ਕੇ  ਹੈਰਾਨ ਰਹਿ ਗਏ ਹੋਵੋਗੇ ਪਰ ਹਰ ਹਰ ਮਹੀਨੇ ਕਰੋੜਾਂ ਦੇ ਮੋਬਾਇਲ ਚੋਰੀ ਹੁੰਦੇ ਹਨ ਜਦਕਿ ਦੇਸ਼ ‘ਚ ਹਰ ਮਹੀਨੇ ਮੋਬਾਈਲ ਚੋਰੀ ਅਤੇ ਗਾਇਬ ਹੋਣ ਦਾ ਅੰਕੜਾ 50 ਕਰੋੜ ਰੁਪਏ ਦੇ ਕਰੀਬ ਹੈ ਪਰ ਦੂਰਸੰਚਾਰ ਵਿਭਾਗ ਦੇ ਸੰਚਾਰ ਸਾਥੀ ਪੋਰਟਲ ਦੀ ਮਦਦ ਨਾਲ ਹੁਣ ਚੋਰੀ ਜਾਂ ਗੁੰਮ ਹੋਏ ਮੋਬਾਈਲਾਂ ਦਾ ਪਤਾ ਲਗਾਇਆ ਜਾ ਸਕਦਾ ਹੈ।

ਦੱਸ ਦੇਈਏ ਕਿ ਸਾਥੀ ਪੋਰਟਲ 16 ਮਈ ਨੂੰ ਲਾਂਚ ਕੀਤਾ ਗਿਆ ਸੀ। ਇਹ ਚੋਰੀ ਜਾਂ ਗੁੰਮ ਹੋਏ ਸਮਾਰਟ ਫੋਨ ਨੂੰ ਟ੍ਰੈਕ ਅਤੇ ਬਲਾਕ ਕਰਨ ਲਈ ਲਿਆਂਦਾ ਗਿਆ। ਇਸ ਪੋਰਟਲ ਦੀ ਸ਼ੁਰੂਆਤ ਹੋਣ ਤੋਂ ਬਾਅਦ ਲੋਕਾਂ ਨੇ  ਆਪਣੇ ਚੋਰੀ ਹੋਏ ਮੋਬਾਇਲ ਫੋਨਾਂ ਦੀਆਂ ਸ਼ਿਕਾਇਤਾਂ ਦਰਜ ਕਰਵਾ ਕੇ ਆਪਣੇ ਸਿਮ ਬਲਾਕ ਕਰਵਾਏ ਹਨ। ਇਹ ਕੇਂਦਰੀ ਉਪਕਰਨ ਪਛਾਣ ਰਜਿਸਟਰ (ਸੀ. ਈ. ਆਈ. ਆਰ.) ਦਾ ਹਿੱਸਾ ਹੈ।

ਪੰਜਾਬ ਅਤੇ ਚੰਡੀਗੜ੍ਹ ਵਿਚ ਕਰੀਬ 4.5 ਕਰੋੜ ਲੋਕਾਂ ਕੋਲ ਮੋਬਾਇਲ ਹਨ। ਜਦੋਂ ਤੋਂ ਸਾਥੀ ਪੋਰਟਲ ਸ਼ੁਰੂ ਹੋਇਆ ਹੈ, ਪੰਜਾਬ ਦੇ 5341 ਲੋਕਾਂ ਨੇ ਇਸ ਪੋਰਟਲ ਰਾਹੀਂ ਆਪਣੀਆਂ ਮੋਬਾਇਲ ਚੋਰੀ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ ਤੇ ਆਪਣੇ ਸਿਮ ਬਲਾਕ ਕਰਵਾਏ ਹਨ ਅਤੇ ਚੰਡੀਗੜ੍ਹ ਵਿੱਚ ਅਜਿਹੇ ਲੋਕਾਂ ਦੀ ਗਿਣਤੀ 339 ਹੈ। ਇਸ ਪੋਰਟਲ ਰਾਹੀਂ ਪੰਜਾਬ ‘ਚੋਂ 1572 ਚੋਰੀ ਜਾਂ ਗੁੰਮ ਹੋਏ ਮੋਬਾਇਲਾਂ ਨੂੰ ਟ੍ਰੇਸ ਕਰਕੇ 258 ਬਰਾਮਦ ਕੀਤੇ ਗਏ ਹਨ, ਜਦਕਿ ਚੰਡੀਗੜ੍ਹ ਵਿੱਚ 92 ਚੋਰੀ ਜਾਂ ਗੁੰਮ ਹੋਏ ਮੋਬਾਇਲ ਫੋਨ ਟ੍ਰੇਸ ਕੀਤੇ ਗਏ ਹਨ ਅਤੇ 13 ਬਰਾਮਦ ਕੀਤੇ ਗਏ ਹਨ।

 

ਇਸ ਖ਼ਬਰ ਬਾਰੇ ਕੁਮੈਂਟ ਕਰੋ-