ਫੀਚਰਜ਼ਫ਼ੁਟਕਲ

ਮੋਰਿੰਡਾ ‘ਚ ਸੱਪ ਦੇ ਡੰਗਣ ਨਾਲ ਦੋ ਸਾਲਾ ਬੱਚੀ ਦੀ ਹੋਈ ਮੌਤ

ਮੋਰਿੰਡਾ: ਮੋਰਿੰਡਾ ਦੇ ਨਜ਼ਦੀਕੀ ਪਿੰਡ ਬਹਿਬਲਪੁਰ ਵਿਖੇ ਦੋ ਸਾਲਾਂ ਬੱਚੀ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਪਹਿਚਾਣ ਤਰੁਣਪ੍ਰੀਤ ਕੌਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਰਾਤ ਲਗਭਗ ਢਾਈ ਵਜੇ ਦੇ ਕਰੀਬ ਬੱਚੀ ਤਰੁਣਪ੍ਰੀਤ ਕੌਰ ਮੰਜੇ ‘ਤੇ ਸੁੱਤੀ ਪਈ ਸੀ ਕਿ ਅਚਾਨਕ ਉਸ ਨੇ ਰੋਣਾ ਸ਼ੁਰੂ ਕਰ ਦਿਤਾ।

ਬੱਚੀ ਦੀ ਮਾਂ ਰਜੀ ਕੌਰ ਨੇ ਦੱਸਿਆ ਕਿ ਜਦੋਂ ਉਸ ਨੇ ਦੇਖਿਆ ਤਾਂ ਮੰਜੇ ਤੇ ਇੱਕ ਸੱਪ ਪਿਆ ਸੀ। ਜਿਸ ‘ਤੇ ਉਹ ਸਮਝ ਗਈ ਕਿ ਬੱਚੀ ਨੂੰ ਸੱਪ ਨੇ ਕੱਟ ਲਿਆ ਹੈ। ਮਾਪੇ ਤੁਰੰਤ ਬੱਚੀ ਨੂੰ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਲੈ ਗਏ।

ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿਤਾ ਪਰੰਤੂ ਬਾਅਦ ਵਿਚ ਉਸ ਨੂੰ ਰੈਫ਼ਰ ਕਰ ਦਿਤਾ। ਜਦਕਿ ਪੀਜੀਆਈ ਵਿਖੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਿੰਡ ਵਾਸੀਆਂ ਨੇ ਦੱਸਿਆ ਪਹਿਲਾਂ ਵੀ ਸੱਪ ਦੇ ਡੰਗਣ ਵਾਲੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ।

 

ਇਸ ਖ਼ਬਰ ਬਾਰੇ ਕੁਮੈਂਟ ਕਰੋ-