ਭਾਰਤ

‘ਇੰਡੀਆ’ ਗਠਜੋੜ ਵਲੋਂ 14 ਨਿਊਜ਼ ਐਂਕਰਾਂ ਦਾ ਬਾਈਕਾਟ; ਜਾਰੀ ਕੀਤੀ ਸੂਚੀ

ਨਵੀਂ ਦਿੱਲੀ: ਵਿਰੋਧੀ ਪਾਰਟੀਆਂ ਦੇ ਗਠਜੋੜ ‘ਇੰਡੀਆ’ ਨੇ ਨਵੀਂ ਦਿੱਲੀ ਵਿਚ ਅਪਣੀ ਤਾਲਮੇਲ ਕਮੇਟੀ ਦੀ ਮੀਟਿੰਗ ਤੋਂ ਬਾਅਦ ਕੁੱਝ ਟੈਲੀਵਿਜ਼ਨ ਐਂਕਰਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਕ ਦਿਨ ਬਾਅਦ ਵੀਰਵਾਰ 14 ਸਤੰਬਰ ਨੂੰ 14 ਅਜਿਹੇ ਟੈਲੀਵਿਜ਼ਨ ਐਂਕਰਾਂ ਦੇ ਨਾਵਾਂ ਦੀ ਸੂਚੀ ਵੀ ਸਾਹਮਣੇ ਆਈ, ਜਿਨ੍ਹਾਂ ਦੇ ਸ਼ੋਅ ‘ਤੇ ਗਠਜੋੜ ਦੇ ਆਗੂ ਨਹੀਂ ਜਾਣਗੇ। ਇਹ ਸੂਚੀ ਕਾਂਗਰਸ ਆਗੂ ਪਵਨ ਖੇੜਾ ਨੇ ਟਵੀਟ ਜ਼ਰੀਏ ਸਾਂਝੀ ਕੀਤੀ ਹੈ।

ਇਹ ਹਨ ਨਿਊਜ਼ ਐਂਕਰਾਂ ਦੇ ਨਾਂਅ

-ਅਦਿਤੀ ਤਿਆਗੀ
-ਅਮਨ ਚੋਪੜਾ
-ਅਮੀਸ਼ ਦੇਵਗਨ
-ਆਨੰਦ ਨਰਸਿਮ੍ਹਾ
-ਅਰਨਬ ਗੋਸਵਾਮੀ
-ਅਸ਼ੋਕ ਸ਼੍ਰੀਵਾਸਤਵ
-ਚਿੱਤਰਾ ਤ੍ਰਿਪਾਠੀ
-ਗੌਰਵ ਸਾਵੰਤ
-ਨਵਿਕਾ ਕੁਮਾਰ
-ਪ੍ਰਾਚੀ ਪਰਾਸ਼ਰ
-ਰੁਬੀਕਾ ਲਿਆਕਤ
-ਸ਼ਿਵ ਅਰੂਰ
ਸੁਧੀਰ ਚੌਧਰੀ
-ਸੁਸ਼ਾਂਤ ਸਿਨਹਾ

ਦੱਸ ਦੇਈਏ ਕਿ ਵਿਰੋਧੀ ਧਿਰ ਦੇ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਨੇ ਬੀਤੇ ਦਿਨ ਹੋਈ ਮੀਟਿੰਗ ਵਿਚ ਫੈਸਲਾ ਕੀਤਾ ਹੈ ਕਿ ਅਗਲੀਆਂ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵਿਵਸਥਾ ਨੂੰ ਜਲਦੀ ਹੀ ਅੰਤਿਮ ਰੂਪ ਦਿਤਾ ਜਾਵੇਗਾ ਅਤੇ ਅਗਲੇ ਮਹੀਨੇ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਗਠਜੋੜ ਦੀਆਂ ਜਨਤਕ ਮੀਟਿੰਗਾਂ ਸ਼ੁਰੂ ਹੋ ਜਾਣਗੀਆਂ।

 

ਇਸ ਖ਼ਬਰ ਬਾਰੇ ਕੁਮੈਂਟ ਕਰੋ-