ਪੰਜਾਬਫੀਚਰਜ਼

ਫਿਰੋਜ਼ਪੁਰ: ਪਿੰਡ ਵਾਸੀਆਂ ਨੇ ਅੱਧੀ ਰਾਤ ਪੁਲਿਸ ਮੁਲਾਜ਼ਮਾਂ ਦੀ ਕਾਰ ‘ਚੋਂ ਫੜੀ ਦੋ ਪੈਕਟ ਹੈਰੋਇਨ, ਮੌਕੇ ‘ਤੇ ਪੁੱਜੀ BSF

ਫਿਰੋਜ਼ਪੁਰ:  ਪੰਜਾਬ ਪੁਲਿਸ ਲਗਾਤਾਰ ਭਾਰੀ ਮਾਤਰਾ ਵਿੱਚ ਨਸ਼ਾ ਫੜ ਰਹੀ ਹੈ ਅਤੇ ਨਸ਼ੇ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪਿੰਡਾਂ ਵਿੱਚ ਛਾਪੇਮਾਰੀ ਕਰ ਰਹੀ ਹੈ। ਇਸਦੇ ਨਾਲ ਹੀ ਫਿਰੋਜ਼ਪੁਰ ਦੇ ਪਿੰਡ ਜੱਲੋਕੇ ਮੋੜ ਦੀ ਇੱਕ ਵੀਡੀਓ ਸੋਸਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦੋ ਪੁਲਿਸ ਮੁਲਾਜ਼ਮ ਹੈਰੋਇਨ (Heroin) ਸਮੇਤ ਪਿੰਡ ਵਾਲਿਆਂ ਨੇ ਕਾਬੂ ਕੀਤੇ ਹਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਪਿੰਡ ਵਾਸੀਆਂ ਨੂੰ ਇਤਲਾਹ ਮਿਲੀ ਸੀ ਕਿ ਦੋ ਪੁਲਿਸ ਮੁਲਾਜ਼ਮ ਸਵਿਫਟ ਗੱਡੀ ‘ਤੇ ਸਵਾਰ ਹੋ ਕੇ ਹੈਰੋਇਨ ਲਿਜਾ ਰਹੇ ਹਨ ਅਤੇ ਜਦੋਂ ਸਵਿਫਟ ਗੱਡੀ ਨੰਬਰ ਜਲੰਧਰ PB08 BP 0234 ਨੂੰ ਰੋਕ ਚੈੱਕ ਕੀਤਾ ਤਾਂ ਅਗਲੇ ਟਾਇਰ ਦੇ ਉੱਪਰ ਕਾਰ ਦੇ ਬੋਨਟ ਵਿੱਚ ਛੁਪਾ ਕੇ ਰੱਖੀ ਹੈਰੋਇਨ ਬਰਾਮਦ ਕੀਤੀ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਬੀਐਸਐਫ ਨੂੰ ਇਤਲਾਹ ਦਿੱਤੀ ਅਤੇ ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਹਵਾਲੇ ਕਰ ਦਿੱਤਾ | ਫਿਲਹਾਲ ਇਸ ਗੱਲ ਦੀ ਹਾਲੇ ਪੁਸ਼ਟੀ ਨਹੀਂ ਹੋਈ ਕਿ ਇਹ ਦੋ ਪੁਲਿਸ ਮੁਲਾਜ਼ਮ ਕਿਥੋਂ ਦੇ ਹਨ। ਅਤੇ ਕਿੱਥੇ ਡਿਊਟੀ ਕਰਦੇ ਹਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-