ਜੇ ਸੁਰਜੀਤ ਪ੍ਰੋਫੈਸਰ ’ਤੇ ਕਾਰਵਾਈ ਹੋ ਗਈ ਤਾਂ ਕੀ ਪੰਜਾਬ ਵਿੱਚ ਇਨਕਲਾਬ ਨਹੀਂ ਆਵੇਗਾ?
ਇਸ ਕਾਗਜ ‘ਤੇ ਲੱਗਿਆ ਇਹ ਗੂਠਾ ਦੱਸਦਾ ਹੈ ਕਿ ਉਹ ਕੁੜੀ ਬਠਿੰਡੇ ਦੇ ਇਕ ਪਿੰਡ ‘ਚੋਂ ਕਿੰਨਾ ਲੰਬਾ ਸਫਰ ਤੈਅ ਕਰਕੇ ਯੂਨੀਵਰਸਿਟੀ ਪਹੁੰਚੀ ਸੀ। ਇਹ ਸਫਰ ਉਸਦਾ ਇੱਕਲੀ ਦਾ ਨਹੀਂ ਸਗੋਂ ਉਸ ਦੀਆਂ ਪੀੜ੍ਹੀਆਂ ਦਾ ਸੀ। ਇਹ ਸਫਰ ਉਸ ਦੀਆਂ ਉਨਾਂ ਸਹੇਲੀਆਂ ਦਾ ਵੀ ਸੀ ਜੋ ਕਦੇ ਯੂਨੀਵਰਸਿਟੀ ਦਾ ਮੂੰਹ ਨਹੀਂ ਦੇਖਣਗੀਆਂ। ਉਨਾਂ ਨੇ ਯੂਨੀਵਰਿਸਟੀ ਬਾਰੇ ਸਿਰਫ ਜਸ਼ਨਦੀਪ ਦੇ ਮੂਹੋਂ ਹੀ ਸੁਣਨਾ ਸੀ।
ਉਸ ਦੇ ਪਿਉ ਦੇ ਸਿਰ ਮੱਝ ਦਾ ਲੋਨ ਹੈ। ਲਿਮਿਟ ਦਾ ਕਰਜਾ ਹੈ। ਇਹ ਸਾਰੀਆਂ ਗੱਲਾਂ ਉਹ ਲੋਕ ਕਿਵੇਂ ਸਮਝਣਗੇ ਜਿੰਨਾਂ ਨੂੰ ਲੱਗ ਰਿਹਾ ਹੈ ਕਿ ਜੇ ਕਿਤੇ ਸੁਰਜੀਤ ‘ਤੇ ਕਾਰਵਾਈ ਹੋ ਗਈ ਤਾਂ ਪੰਜਾਬ ‘ਚ ਇਨਕਲਾਬ ਨਹੀਂ ਆਵੇਗਾ।
ਜਿਹੜੇ ਵੀਸੀ ਨੇ ਥੋੜੇ ਮਹੀਨੇ ਪਹਿਲਾਂ ਆਵਦੀਆਂ ਤਨਖਾਵਾਂ ਖਾਤਰ ਵਿਦਿਆਰਥੀਆਂ ਤੋਂ ਸਰਕਾਰ ਖਿਲਾਫ ਧਰਨਾ ਲਗਵਾਇਆ । ਕੀ ਉਸ ਵੀਸੀ ਦੇ ਮਨ ਵਿੱਚ ਇਸ ਗੂਠੇ ਨੂੰ ਦੇਖ ਕੇ ਕੋਈ ਡੋਬ ਪਵੇਗਾ ?
ਜੋ ਸੁਰਜੀਤ ਦੇ ਹੱਕ ‘ਚ ਲਿਖ ਰਹੇ ਨੇ। ਇਕ ਵਾਰ ਇਸ ਗੂਠੇ ਵੱਲ ਜਰੂਰ ਦੇਖਣ। ਉਹ ਅੱਜ ਰਾਤ ਸੌਂ ਨਹੀਂ ਸਕਣਗੇ।
ਸੱਥ ਆਗੂ ਸੁਖਮਿੰਦਰ ਸਿੰਘ ਨੇ ਇਹ ਗੱਲ ਦ੍ਰਿੜਤਾ ਨਾਲ ਰੱਖੀ ਕਿ ਪਟਿਆਲਾ ਯੂਨੀਵਰਸਿਟੀ ਘਟਨਾ ਦੇ ਜ਼ਿੰਮੇਵਾਰ ਪ੍ਰੋ ਸੁਰਜੀਤ ਨੂੰ ਬਰਖਾਸਤ ਕਰਕੇ ਖੁਦਮੁਖਤਿਆਰ ਜਾਂਚ ਕਮੇਟੀ ਬੈਠੇ। ਉਹ ਕਮੇਟੀ ਜਿਥੇ ਇਸ ਮਾਮਲੇ ਦੀ ਜਾਂਚ ਕਰੇ ਉਥੇ ਨਾਲ ਹੀ ਇਸ ਪ੍ਰੋਫੈਸਰ ਹੱਥੋਂ ਦੁਖੀ ਹੋਰ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਦੀ ਨਾਮ ਗੁਪਤ ਰੱਖ ਕੇ ਜਾਂਚ ਕਰੇ। ਇਸ ਦੇ ਨਾਲ ਸੁਖਮਿੰਦਰ ਸਿੰਘ ਨੇ ਕਿਹਾ ਕਿ ਕੱਲ ਦੋਸ਼ੀ ਪ੍ਰੋਫੈਸਰ ਦੀ ਹੋਈ ਕੁੱਟਮਾਰ ਦਾ ਜ਼ਿੰਮੇਵਾਰ ਜਿਥੇ ਉਹ ਖੁਦ ਹੈ ਉਥੇ ਹੀ ਵੀਸੀ ਵੀ ਬਰਾਬਰ ਜ਼ਿੰਮੇਵਾਰ ਹੈ। ਇਸ ਕੁੱਟਮਾਰ ਚ ਸ਼ਾਮਲ ਵਿਦਿਆਰਥੀਆਂ ਨੇ ਰੋਹ ਚ ਆ ਕੇ ਇਹ ਕੰਮ ਕੀਤਾ ਹੈ ਤੇ ਵਿਦਿਆਰਥੀ ਜਥੇਬੰਦੀਆਂ ਇਸ ਮਾਮਲੇ ਚ ਉਹਨਾਂ ਨਾਲ ਹਨ।
ਵੇਰੇਵੇ ਗੰਗਵੀਰ ਰਾਠੌੜ ਅਤੇ ਜੁਝਾਰ ਸਿੰਘ ਦੀ ਫ਼ੇਸਬੁੱਲ ਕੰਧ ਤੋਂ