ਦੇਸ਼-ਵਿਦੇਸ਼

PPP ਦੀ ਮਹਿਲਾ ਨੇਤਾ ਨੇ ਪਾਕਿਸਤਾਨ ਦੇ ਸਿੱਖ ਪੱਤਰਕਾਰ ਨੂੰ ਭੇਜਿਆ 10 ਅਰਬ ਦਾ ਮਾਣਹਾਨੀ ਨੋਟਿਸ

ਇਸਲਾਮਾਬਾਦ –  ਪਾਕਿਸਤਾਨ ਦੇ  ਪੱਤਰਕਾਰ ਅਤੇ ਐਂਕਰ ਹਰਮੀਤ ਸਿੰਘ ਨੇ ਕਿਹਾ ਹੈ ਕਿ ਉਸ ਨੂੰ ਦੇਸ਼ ਵਿਚ ਜਿਓਦਾ ਰਹਿਣ ਲਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰਮੀਤ ਸਿੰਘ ਦੇ ਅਨੁਸਾਰ ਪਿਛਲੇ ਹਫਤੇ ਉਸ ਨੇ ਆਪਣੇ ‘ਐਕਸ’ ਹੈਂਡਲ ’ਤੇ ਇਕ ਖਬਰ ਸਾਂਝੀ ਕੀਤੀ ਸੀ ਕਿ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ. ਏ. ਬੀ.) ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੀ ਨੇਤਾ ਅਤੇ ਸਾਬਕਾ ਮੰਤਰੀ ਸ਼ਾਜ਼ੀਆ ਅੱਟਾ ਮਰੀਅਮ ਦੀ ਰਿਹਾਇਸ਼ ’ਤੇ ਛਾਪੇਮਾਰੀ ਕਰਦਿਆਂ ਉਥੋਂ 97 ਅਰਬ ਰੁਪਏ ਬਰਾਮਦ ਕੀਤੇ ਹਨ।

ਹਰਮੀਤ ਸਿੰਘ ਨੇ ਕਿਹਾ ਕਿ ਉਸ ਨੇ ਇਹ ਖਬਰ ਕਈ ਸਥਾਨਕ ਨਿਊਜ਼ ਚੈਨਲਾਂ ਅਤੇ ਸਿੰਧ ਦੇ ਕਈ ਸੁਤੰਤਰ ਪੱਤਰਕਾਰਾਂ ਵੱਲੋਂ ਸੋਸ਼ਲ ਮੀਡੀਆ ’ਤੇ ਫੈਲਾਉਣ ਤੋਂ ਬਾਅਦ ਸਾਂਝੀ ਕੀਤੀ ਸੀ। ਹਰਮੀਤ ਸਿੰਘ ਨੇ ਕਿਹਾ ਕਿ ਸਾਬਕਾ ਮੰਤਰੀ ਸ਼ਾਜ਼ੀਆ ਮਰੀਅਮ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਹਾਲ ਹੀ ’ਚ ‘ਪਬਲਿਕ ਟੀ. ਵੀ.’ ਨੇ ਨੌਕਰੀ ਤੋਂ ਕੱਢ ਦਿੱਤਾ।

ਹਰਮੀਤ ਸਿੰਘ ਜੋ ਯੂ-ਟਿਊਬ ਚੈਨਲ ਵੀ ਚਲਾਉਂਦਾ ਹੈ, ਨੇ ਕਿਹਾ ਕਿ ਜਦੋਂ ਉਸ ਨੂੰ ਪਤਾ ਲੱਗਿਆ ਕਿ ਇਹ ਖ਼ਬਰ ਫਰਜ਼ੀ ਹੈ ਤਾਂ ਉਸ ਨੇ ਟਵੀਟ ਨੂੰ ਡਿਲੀਟ ਕਰ ਦਿੱਤਾ ਅਤੇ ਆਪਣੀ ਗਲਤੀ ਮੰਨਦੇ ਹੋਏ ਸ਼ਾਜ਼ੀਆ ਮਰੀਅਮ ਕੋਲੋਂ ਲਿਖਤੀ ਤੌਰ ’ਤੇ ਮੁਆਫ਼ੀ ਮੰਗ ਲਈ ਪਰ ਸ਼ਾਜ਼ੀਆ ਨੇ ਮੁਆਫੀ ਸਵੀਕਾਰ ਕਰਨ ਦੀ ਬਜਾਏ ਉਸ ਨੂੰ 10 ਅਰਬ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨ ਲਈ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ।

ਇਸ ਦੇ ਨਾਲ ਹੀ ਪੀ. ਪੀ. ਪੀ. ਆਗੂਆਂ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਹੁਣ ਹਰ ਮੀਡੀਆ ਹਾਊਸ ਦੇ ਦਰਵਾਜ਼ੇ ਮੇਰੇ ਲਈ ਬੰਦ ਹੋ ਗਏ ਹਨ ਅਤੇ ਮੇਰਾ ਪੱਤਰਕਾਰੀ ਕਰੀਅਰ ਖ਼ਤਮ ਹੋ ਗਿਆ ਹੈ। ਹਰਮੀਤ ਨੇ ਲਿਖਿਆ, “ਮੇਰੇ ਲਈ ਜਿਓਦਾ ਰਹਿਣਾ ਬਹੁਤ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਮੈਨੂੰ ਵਿਦੇਸ਼ੀ ਚੈਨਲਾਂ ਤੋਂ ਨੌਕਰੀ ਦੇ ਬਹੁਤ ਸਾਰੇ ਆਫਰ ਮਿਲੇ ਪਰ ਮੈਂ ਆਪਣੇ ਦੇਸ਼ ਲਈ ਕੰਮ ਕਰਨਾ ਚਾਹੁੰਦਾ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਦੇਸ਼ ਇਕ ਕੁਲੀਨ ਕਲੱਬ ਹੈ।’’

ਇਸ ਖ਼ਬਰ ਬਾਰੇ ਕੁਮੈਂਟ ਕਰੋ-