ਮੈਗਜ਼ੀਨ

ਗਰਮੀ ਕਾਰਨ ਪੇਟ ਵਿਚ ਹੋ ਗਈ ਹੈ ਇੰਫ਼ੈਕਸ਼ਨ ਤਾਂ ਕਰੋ ਛੋਟੀ ਇਲਾਇਚੀ ਦਾ ਸੇਵਨ


ਇਲਾਇਚੀ ਦੀ ਵਰਤੋਂ ਖਾਣੇ ਦਾ ਸਵਾਦ ਵਧਾਉਣ ਦੇ ਨਾਲ-ਨਾਲ ਮਠਿਆਈਆਂ ਵਿਚ ਵੀ ਬਹੁਤ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਲਾਇਚੀ ਔਸ਼ਧੀ ਗੁਣਾਂ ਨਾਲ ਵੀ ਭਰਪੂਰ ਹੁੰਦੀ ਹੈ। ਇਸ ਦਾ ਸੇਵਨ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਲਾਇਚੀ ਦੇ ਪੱਤੇ ਠੰਢੇ ਹੁੰਦੇ ਹਨ। ਅਜਿਹੇ ਵਿਚ ਇਸ ਦਾ ਸੇਵਨ ਪੇਟ ਦੀ ਵਧਦੀ ਗਰਮੀ ਨੂੰ ਸ਼ਾਂਤ ਕਰਨ ਵਿਚ ਕਾਰਗਰ ਹੈ। ਇਸ ਨਾਲ ਹੀ ਇਲਾਇਚੀ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਅਤੇ ਪਾਚਨ ਕਿਰਿਆ ਨੂੰ ਸੁਧਾਰਨ ਵਿਚ ਵੀ ਕਾਰਗਰ ਹੈ। ਇਲਾਇਚੀ ਵਿਚ ਐਂਟੀ-ਬੈਕਟੀਰੀਅਲ ਗੁਣ ਵੀ ਮਿਲ ਜਾਂਦੇ ਹਨ, ਜੋ ਇਨਫ਼ੈਕਸ਼ਨ ਨੂੰ ਰੋਕਣ ਅਤੇ ਲੜਨ ਵਿਚ ਮਦਦ ਕਰਦੇ ਹਨ।

ਇਲਾਇਚੀ ਵਿਚ ਮੌਜੂਦ ਪੋਸ਼ਕ ਤੱਤ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੋ ਸਕਦੇ ਹਨ। ਇਸ ਦੇ ਨਿਯਮਤ ਸੇਵਨ ਨਾਲ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿਚ ਮਦਦ ਮਿਲ ਸਕਦੀ ਹੈ। ਇਲਾਇਚੀ ਵਿਚ ਐਂਟੀ-ਆਕਸੀਡੈਂਟ ਅਤੇ ਡਾਇਯੂਰੇਟਿਕ ਗੁਣ ਹੁੰਦੇ ਹਨ ਜੋ ਬਲੱਡ ਪ੍ਰੈਸ਼ਰ ਨੂੰ ਘੱਟ ਕਰਦੇ ਹਨ। ਪੇਟ ਵਿਚ ਵਧਦੀ ਗਰਮੀ ਦੀ ਸਮੱਸਿਆ ’ਚ ਇਲਾਇਚੀ ਦਾ ਸੇਵਨ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ। ਇਲਾਇਚੀ ਵਿਚ ਮੌਜੂਦ ਤੱਤ ਇੰਨੇ ਪ੍ਰਭਾਵਸ਼ਾਲੀ ਹੁੰਦੇ ਹਨ ਕਿ ਇਹ ਪੇਟ ਦੇ ਅਲਸਰ ਨੂੰ ਠੀਕ ਕਰਨ ਵਿਚ ਵੀ ਮਦਦਗਾਰ ਹੋ ਸਕਦੇ ਹਨ। ਇਸ ਨਾਲ ਹੀ ਇਲਾਇਚੀ ਦੇ ਸੇਵਨ ਨਾਲ ਪਾਚਨ ਸਬੰਧੀ ਸਮੱਸਿਆਵਾਂ ਵਿਚ ਵੀ ਰਾਹਤ ਮਿਲਦੀ ਹੈ।

ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਇਲਾਇਚੀ ਦਾ ਸੇਵਨ ਸਰੀਰ ਵਿਚ ਇਨਫ਼ੈਕਸ਼ਨ ਨਾਲ ਲੜਨ ਵਿਚ ਮਦਦ ਕਰਦਾ ਹੈ। ਮੌਸਮ ਵਿਚ ਬਦਲਾਅ ਕਾਰਨ ਹੋਣ ਵਾਲੇ ਇਨਫ਼ੈਕਸ਼ਨ ਨੂੰ ਕੰਟਰੋਲ ਕਰਨ ਵਿਚ ਵੀ ਇਲਾਇਚੀ ਦਾ ਸੇਵਨ ਫ਼ਾਇਦੇਮੰਦ ਹੋ ਸਕਦਾ ਹੈ। ਖੋਜ ਮੁਤਾਬਕ ਇਲਾਇਚੀ ਵਿਚ ਕਈ ਤਰ੍ਹਾਂ ਦੇ ਬੈਕਟੀਰੀਆ ਨਾਲ ਲੜਨ ਦਾ ਗੁਣ ਹੁੰਦਾ ਹੈ। ਆਮ ਤੌਰ ’ਤੇ ਇਲਾਇਚੀ ਨੂੰ ਸਿੱਧੇ ਛਿਲਕੇ ਦੇ ਨਾਲ ਖਾਧਾ ਜਾਂਦਾ ਹੈ। ਇਸ ਦੀ ਵਰਤੋਂ ਮੂੰਹ ਦੇ ਸਵਾਦ ਦੇ ਤੌਰ ’ਤੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਤੁਸੀਂ ਇਲਾਇਚੀ ਦੇ ਬੀਜਾਂ ਨੂੰ ਕੱਢ ਕੇ ਉਸ ਤੋਂ ਪਾਊਡਰ ਬਣਾ ਕੇ ਵੀ ਵਰਤ ਸਕਦੇ ਹੋ। ਇਲਾਇਚੀ ਦਾ ਪਾਣੀ ਵੀ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਲਾਇਚੀ ਦਾ ਪਾਣੀ ਵੀ ਕਈ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਰਖਦਾ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-