ਪੰਜਾਬ

ਬਲੈਕਮੇਲਿੰਗ ਅਤੇ ਕੁੱਟਮਾਰ ਦੇ ਮਾਮਲੇ ‘ਚ ਪੰਜਾਬ ਯੂਥ ਕਾਂਗਰਸ ਦਾ ਜਨਰਲ ਸਕੱਤਰ ਲੱਕੀ ਸੰਧੂ ਕਾਬੂ

ਲੁਧਿਆਣਾ: ਲੁਧਿਆਣਾ ਦੇ ਸਾਹਨੇਵਾਲ ਤੋਂ ਕਾਂਗਰਸੀ ਆਗੂ ਲੱਕੀ ਸੰਧੂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦਰਅਸਲ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਲੱਕੀ ਸੰਧੂ ’ਤੇ ਇਲਜ਼ਾਮ ਹਨ ਉਸ ਨੇ ਇਕ ਕੇਸ ਦੇ ਗਵਾਹ ਹਰਜੀਤ ਸਿੰਘ ਨੂੰ ਅਗਵਾ ਕਰ ਕੇ ਕੁੱਟਮਾਰ ਕੀਤੀ ਹੈ। ਗਵਾਹ ਦਾ ਇਲਜ਼ਾਮ ਹੈ ਕਿ ਉਸ ਦੀ ਗਰਦਨ ‘ਤੇ ਪਿਸਤੌਲ ਤਾਣ ਕੇ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਗਵਾਹੀ ਤੋਂ ਪਿੱਛੇ ਹਟਣ ਲਈ ਗਿਆ।

ਇਸ ਮਾਮਲੇ ਵਿਚ ਅਮਰਿੰਦਰ ਸਿੰਘ ਸੰਧੂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਮਲੇ ਵਿਚ 12 ਅਣਪਛਾਤੇ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਲੱਕੀ ਸੰਧੂ ਨੂੰ ਕਾਰੋਬਾਰੀਆਂ ਨੂੰ ਫਸਾਉਣ ਵਾਲੀ ਬਲੈਕਮੇਲਰ ਇੰਸਟਾਗ੍ਰਾਮ ਸਟਾਰ ਜਸਨੀਤ ਕੌਰ ਦੇ ਮਾਮਲੇ ‘ਚ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਜਾਂਚ ਅਧਿਕਾਰੀ ਹਰਮੀਤ ਸਿੰਘ ਨੇ ਦਸਿਆ ਕਿ ਹਰਜੀਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿਤੀ ਸੀ ਕਿ ਉਹ ਅਪਣੇ ਜਾਣਕਾਰ ਬਲਜੀਤ ਸਿੰਘ ਨਾਲ ਅਪਣੀ ਬੋਲੈਰੋ ਕਾਰ ਵਿਚ ਜਾ ਰਿਹਾ ਸੀ। ਇਸ ਦੌਰਾਨ ਭਰਾਵਾਂ ਦੇ ਢਾਬੇ ਦਾ ਮਾਲਕ ਤੇ ਕਾਂਗਰਸੀ ਆਗੂ ਲੱਕੀ ਸੰਧੂ ਤੇ ਹੋਰਾਂ ਨੇ ਉਸ ਨੂੰ ਜ਼ਬਰਦਸਤੀ ਕਾਰ ’ਚੋਂ ਉਤਾਰ ਕੇ ਢਾਬੇ ਦੇ ਅੰਦਰ ਲੈ ਗਏ। ਉਥੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-