ਦੇਸ਼-ਵਿਦੇਸ਼

ਏਰਿਕਾ ਰੌਬਿਨ ਹੋਵੇਗੀ ਪਾਕਿਸਤਾਨ ਦੀ ਮਿਸ ਯੂਨੀਵਰਸ ਪ੍ਰਤੀਯੋਗੀ

ਇਸਲਾਮਾਬਾਦ: ਪਾਕਿਸਤਾਨ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ ਜਦੋਂ ਉਸ ਨੂੰ ਮਿਸ ਯੂਨੀਵਰਸ ਲਈ ਪ੍ਰਤੀਯੋਗੀ ਮਿਲੀ ਹੈ। ਉਸ ਦਾ ਨਾਮ ਏਰਿਕਾ ਰੌਬਿਨ ਹੈ ਜੋ ਕਰਾਚੀ ਦੀ ਇਕ ਮਾਡਲ ਹੈ। ਪਾਕਿਸਤਾਨ ਤੋਂ ਮਿਸ ਯੂਨੀਵਰਸ ਮੁਕਾਬਲੇਬਾਜ਼ ਦੀ ਚੋਣ ਕਰਨ ਲਈ ਮਾਲਦੀਵ ਦੇ ਇਕ ਰਿਜ਼ੋਰਟ ਵਿਚ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ।

ਹਾਲਾਂਕਿ ਇਸ ’ਤੇ ਖ਼ੁਸ਼ੀ ਜ਼ਾਹਰ ਕਰਨ ਦੀ ਬਜਾਏ ਪਾਕਿਸਤਾਨ ਦੀ ਸਰਕਾਰ ਅਤੇ ਉਸ ਦੀ ਖ਼ੁਫ਼ੀਆ ਏਜੰਸੀ ਨੇ ਜਾਂਚ ਸ਼ੁਰੂ ਕਰ ਦਿਤੀ ਹੈ ਕਿ ਇਹ ਕਿਵੇਂ ਸੰਭਵ ਹੋਇਆ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਵਲੋਂ ਮਿਸ ਯੂਨੀਵਰਸ ਮੁਕਾਬਲੇਬਾਜ਼ ਨੂੰ ਚੁਣਨ ਲਈ ਆਯੋਜਤ ਸਮਾਗਮ ਨੂੰ ਸਰਕਾਰ ਤੋਂ ਇਜਾਜ਼ਤ ਨਹੀਂ ਲਈ ਗਈ ਸੀ।

ਕਾਰਜਵਾਹਕ ਪ੍ਰਧਾਨ ਮੰਤਰੀ ਅਨਵਰ ਉਲ ਹੱਕ ਕੱਕੜ ਨੇ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿਤੇ ਹਨ। ਕਾਰਨ ਇਹ ਹੈ ਕਿ ਜਿਸ ਕੰਪਨੀ ਨੇ ਇਸ ਈਵੈਂਟ ਦਾ ਆਯੋਜਨ ਕੀਤਾ ਹੈ, ਉਹ ਪਾਕਿਸਤਾਨ ਦੀ ਨਹੀਂ ਸਗੋਂ ਯੂ.ਏ.ਈ. ਦੀ ਹੈ। ਇਕ ਪਾਸੇ ਮਿਸ ਯੂਨੀਵਰਸ ਮੁਕਾਬਲੇਬਾਜ਼ ਰੌਬਿਨ ਏਰਿਕਾ ਨੇ ਲੋਕਾਂ ਨੂੰ ਪਾਕਿਸਤਾਨੀ ਭੋਜਨ ਅਜ਼ਮਾਉਣ ਅਤੇ ਬਰਫ਼ ਨਾਲ ਢਕੇ ਪਹਾੜਾਂ ਵਰਗੇ ਖ਼ੂਬਸੂਰਤ ਨਜ਼ਾਰਿਆਂ ਦਾ ਆਨੰਦ ਲੈਣ ਲਈ ਅਪਣੇ ਦੇਸ਼ ਆਉਣ ਦਾ ਸੱਦਾ ਦਿਤਾ। ਇਸ ਦੇ ਨਾਲ ਹੀ ਪਾਕਿਸਤਾਨ ਦੇ ਕੱੁਝ ਸੰਸਦ ਮੈਂਬਰਾਂ ਅਤੇ ਧਾਰਮਕ ਆਗੂਆਂ ਨੇ ਇਸ ਨੂੰ ਸ਼ਰਮਨਾਕ ਕਾਰਾ ਦਸਿਆ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-