ਹਰਿਆਣਾ: ਕਾਰ ਦਰੱਖਤ ਨਾਲ ਟਕਰਾਉਣ ਕਾਰਨ 5 ਲੋਕਾਂ ਦੀ ਮੌਤ

456465

ਸਿਰਸਾ: ਹਰਿਆਣਾ ‘ਚ ਸਿਰਸਾ ਜ਼ਿਲ੍ਹੇ ਦੇ ਪਿੰਡ ਖਾਰੀਆ ਅਤੇ ਮੇਹਨਾ ਖੇੜਾ ਵਿਚਾਲੇ ਸੋਮਵਾਰ ਦੁਪਹਿਰ ਇਕ ਤੇਜ਼ ਰਫ਼ਤਾਰ ਕਾਰ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ‘ਚ ਕਾਰ ਦੇ ਪਰਖੱਚੇ ਉੱਡ ਗਏ ਅਤੇ ਇਸ ‘ਚ ਸਵਾਰ ਕੁੱਲ 7 ਲੋਕਾਂ ‘ਚੋਂ 5 ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਹਾਦਸੇ ਵਾਲੀ ਜਗ੍ਹਾ ਦੇ ਕਰੀਬ ਖੇਤ ‘ਚ ਕੰਮ ਕਰਨ ਕਿਸਾਨ ਵਲੋਂ ਸੂਚਨਾ ਦੇਣ ‘ਤੇ ਰਾਣੀਆਂ ਥਾਣੇ ਦੀ ਪੁਲਸ ਮੌਕੇ ‘ਤੇ ਪਹੁੰਚੀ। ਮ੍ਰਿਤਕ ਅਤੇ ਜ਼ਖ਼ਮੀ ਮੇਹਨਾਖੇੜਾ ਪਿੰਡ ਦੇ ਰਹਿਣ ਵਾਲੇ ਹਨ।

ਇਹ ਲੋਕ ਖਾਰੀਆ ਪਿੰਡ ‘ਚ ਇਕ ਧਾਰਮਿਕ ਪ੍ਰੋਗਰਮ ‘ਚ ਹਿੱਸਾ ਲੈਣ ਤੋਂ ਬਾਅਦ ਆਪਣੇ ਪਿੰਡ ਮੇਹਨਾਖੇੜਾ ਪਰਤ ਰਹੇ ਸਨ। ਮੌਕੇ ‘ਤੇ ਮੌਜੂਦ ਸਹਾਇਕ ਸਬ ਇੰਸਪੈਕਟਰ ਰਵਿੰਦਰ ਅਨੁਸਾਰ ਮ੍ਰਿਤਕਾਂ ਦੀ ਪਛਾਣ ਕਾਰ ਡਰਾਈਵਰ ਵਿਕਰਮ ਪੁੱਤਰ ਚਾਨਨ ਰਾਮ, ਪਾਰਬਤੀ ਪਤਨੀ ਭਾਲ ਸਿੰਘ, ਸਰਸਵਤੀ ਪਤਨੀ ਗਿਰਧਾਰੀ ਲਾਲ, ਸ਼ਬਨਮ ਪੁੱਤਰੀ ਅਸ਼ੋਕ ਕੁਮਾਰ ਅਤੇ ਇਕ ਡੇਢ ਮਹੀਨੇ ਦੇ ਬੱਚਾ ਹੈ। ਜ਼ਖ਼ਮੀਆਂ ‘ਚ ਬਤੀ ਪੁੱਤਰੀ ਹੇਤਰਾਮ ਅਤੇ ਪਾਲ ਸਿੰਘ ਪੁੱਤਰ ਅਸ਼ੋਕ ਕੁਮਾਰ ਹਨ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਖਾਰੀਆ ਅਤੇ ਮੇਹਨਾਖੇੜਾ ਪਿੰਡ ਦੇ ਸੈਂਕੜੇ ਲੋਕ ਹਾਦਸੇ ਵਾਲੀ ਜਗ੍ਹਾ ਪਹੁੰਚ ਗਏ ਅਤੇ ਜ਼ਖ਼ਮੀਆਂ ਅਤੇ ਲਾਸ਼ਾਂ ਨੂੰ ਸੰਭਾਲਣ ‘ਚ ਮਦਦ ਕੀਤੀ। ਰਾਣੀਆ ਥਾਣਾ ਇੰਚਾਰਜ ਬਨਵਾਰੀ ਲਾਲ ਨੇ ਦੱਸਿਆ ਕਿ ਪੁਲਸ ਕਾਰਵਾਈ ‘ਚ ਜੁਟੀ ਹੋਈ ਹੈ। ਜ਼ਖ਼ਮੀਆਂ ਨੂੰ ਰਾਣੀਆ ਦੇ ਸਿਹਤ ਕੇਂਦਰ ਤੋਂ ਮੁੱਢਲੇ ਇਲਾਜ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਰਸਾ ਦੇ ਨਾਗਰਿਕ ਹਸਪਤਾਲ ‘ਚ ਭਿਜਵਾ ਦਿੱਤਾ ਗਿਆ ਹੈ।

Leave a Reply

error: Content is protected !!