ਫ਼ੁਟਕਲ

ਗਾਹਕਾਂ ਨੂੰ ਫਰਜ਼ੀ ਰਸੀਦ ਦੇ ਕੇ JLPL ਦੇ ਸਾਬਕਾ ਸਹਾਇਕ ਕੈਸ਼ੀਅਰ ਨੇ ਕੀਤੀ 20.86 ਲੱਖ ਰੁਪਏ ਦੀ ਧੋਖਾਧੜੀ

ਮੋਹਾਲੀ : ਥਾਣਾ ਸੋਹਾਣਾ ਪੁਲਿਸ ਨੇ ਜੇ.ਐਲ.ਪੀ.ਐਲ. ਦਫ਼ਤਰ ਦੇ ਸਾਬਕਾ ਸਹਾਇਕ ਕੈਸ਼ੀਅਰ ਮਨਦੀਪ ਸਿੰਘ ਖ਼ਿਲਾਫ਼ ਕਰੀਬ 20.86 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਜੇ.ਐਲ.ਪੀ.ਐਲ. ਸਟੇਟ ਅਫਸਰ ਕਰਨਲ ਕਰਨ ਇੰਦਰ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਗਿਆ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਗਿਆ ਕਿ ਮੁਲਜ਼ਮ ਮਨਦੀਪ ਸਿੰਘ 24 ਮਈ 2022 ਤੋਂ 1 ਅਕਤੂਬਰ ਤੱਕ ਬਤੌਰ ਸਹਾਇਖ ਕੈਸ਼ੀਅਰ ਦਾ ਕੰਮ ਕਰਦਾ ਸੀ।
ਇਸ ਦੌਰਾਨ ਗਾਹਕਾਂ ਵੱਲੋਂ ਸੈਕਟਰ-82 ਸਥਿਤ ਦਫ਼ਤਰ ਵਿਚ ਰੱਖ-ਰਖਾਅ ਲਈ ਜੋ ਵੀ ਪੈਸੇ ਜਮ੍ਹਾਂ ਕਰਵਾਏ ਗਏ ਸਨ, ਮਨਦੀਪ ਨੇ ਕੰਪਿਊਟਰ ਵਿਚੋਂ ਰਸੀਦ ਕੱਢ ਕੇ ਤਾਂ ਸੌਂਪ ਦਿੱਤੀ ਪਰ ਕੈਸ਼ੀਅਰ ਕੋਲ ਪੈਸੇ ਜਮ੍ਹਾਂ ਨਹੀਂ ਕਰਵਾਏ। ਉਸ ‘ਤੇ ਇਕ ਪਲਾਟ ਮਾਲਕ ਤੋਂ ਆਪਣੇ ਨਿੱਜੀ ਖਾਤੇ ਵਿਚ 50,000 ਰੁਪਏ ਜਮ੍ਹਾ ਕਰਵਾਉਣ ਦਾ ਵੀ ਦੋਸ਼ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-