ਫ਼ੁਟਕਲ

ਚੌਲਾਂ ਦੇ ਨਿਰਯਾਤ ’ਤੇ ਪਾਬੰਦੀ ਤੋਂ ਪ੍ਰੇਸ਼ਾਨ ਐਨ.ਆਰ.ਆਈ.

ਚੇਨਈ: ਐੱਨ.ਆਰ.ਆਈ. ਤਮਿਲਾਂ ਨੇ ਭਾਰਤ ਤੋਂ ਚੌਲ ਨਿਰਯਾਤ ’ਤੇ ਪਾਬੰਦੀ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ ਕਿਉਂਕਿ ਵਿਦੇਸ਼ਾਂ ’ਚ ਰਹਿਣ ਵਾਲੇ ਤਮਿਲ ਪ੍ਰਵਾਸੀ ਕੇਂਦਰ ਸਰਕਾਰ ਦੇ ਫੈਸਲੇ ਤੋਂ ਗੰਭੀਰ ਰੂਪ ਨਾਲ ਪ੍ਰਭਾਵਤ ਹਨ।

ਵਿਸ਼ੇਸ਼ ਤੌਰ ’ਤੇ ਕੇਰਲ, ਕਰਨਾਟਕ, ਤਮਿਲਨਾਡੂ, ਆਂਧਰ ਪ੍ਰਦੇਸ਼, ਤੇਲੰਗਾਨਾ ਅਤੇ ਪੁਦੂਚੇਰੀ ਵਰਗੇ ਦਖਣੀ ਭਾਰਤੀ ਸੂਬਿਆਂ ’ਚ ਚੌਲ ਇਕ ਪ੍ਰਮੁੱਖ ਖੁਰਾਕ ਹੈ ਅਤੇ ਚੌਲਾਂ ਦੇ ਨਿਰਯਾਤ ’ਤੇ ਪਾਬੰਦੀ ਨਾਲ ਉਬਲੇ ਹੋਏ ਚੌਲਾਂ ਦੀ ਉਪਲਬਧਤਾ ਘੱਟ ਗਈ ਹੈ, ਇਸ ਨਾਲ ਤਮਿਲ ਪ੍ਰਵਾਸੀ ਚੌਲਾਂ ਦੀ ਕਮੀ ਨਾਲ ਜੂਝ ਰਹੇ ਹਨ।

ਦੁਨੀਆਂ ਭਰ ’ਚ ਫੈਲੇ ਵਿਸ਼ਾਲ ਤਮਿਲ ਪ੍ਰਵਾਸੀਆਂ ਦੀ ਪ੍ਰਤੀਨਿਧਗੀ ਕਰਨ ਵਾਲੀ ਜਥੇਬੰਦੀ, ਗ਼ੈਰ-ਨਿਵਾਸੀ ਤਮਿਲ ਭਲਾਈ ਬੋਰਡ ਨੇ ਕਿਹਾ ਹੈ ਕਿ ਪਾਬੰਦੀ ਕਾਰਨ ਸਪਲਾਈ ਰੁਕ ਗਈ ਹੈ ਅਤੇ ਵਿਦੇਸ਼ਾਂ ’ਚ ਰਹਿਣ ਵਾਲੇ ਤਮਿਲਾਂ ਨੂੰ ਚੌਲਾਂ ਦੀ ਵਿਸ਼ੇਸ਼ ਕਿਸਮਾਂ ਦੀ ਅਪਣੀ ਪਸੰਦ ਪ੍ਰਾਪਤ ਕਰਨਾ ਮੁਸ਼ਕਲ ਹੋ ਰਿਹਾ ਹੈ।
ਐਨ.ਆਰ.ਆਈ. ਤਮਿਲ ਭਲਾਈ ਬੋਰਡ ਦੇ ਕਾਰਤੀਕੇ ਸ਼ਿਵਸੇਨਾਪਤੀ ਨੇ ਇਕ ਬਿਆਨ ’ਚ ਕਿਹਾ ਕਿ ਚੌਲਾਂ ’ਤੇ ਪਾਬੰਦੀ ਤੋਂ ਬਾਅਦ ਸਪਲਾਈ ਠੱਪ ਹੋਣ ਕਾਰਨ ਐਨ.ਆਰ.ਆਈ. ਤਮਿਲਾਂ ਵਿਚਕਾਰ ਅਪਣੀਆਂ ਭੋਜਨ ਰਵਾਇਤਾਂ ਨੂੰ ਸੁਰਖਿਅਤ ਕਰਨ ’ਚ ਭਾਰੀ ਚੁਨੌਤੀਆਂ ਪੈਦਾ ਹੋ ਗਈਆਂ ਹਨ।

ਉਨ੍ਹਾਂ ਕਿਹਾ ਕਿ ਨਾਨ ਰੈਜ਼ੀਡੈਂਟ ਤਮਿਲ ਭਲਾਈ ਬੋਰਡ ਨੇ ਕੇਂਦਰ ਸਰਕਾਰ ਨੂੰ ਤਮਿਲ ਪ੍ਰਵਾਸੀਆਂ ਦੀਆਂ ਭੋਜਨ ਰਵਾਇਤਾਂ ਨੂੰ ਧਿਆਨ ’ਚ ਰਖਦਿਆਂ ਚੌਲਾਂ ’ਤੇ ਪਾਬੰਦੀ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ।

ਅਹੁਦੇਦਾਰ ਨੇ ਅੱਗੇ ਕਿਹਾ ਕਿ ਦੁਨੀਆਂ ਭਰ ’ਚ ਤਮਿਲ ਭਾਈਚਾਰਿਆਂ ਨੂੰ ਚੌਲ ਦੀ ਨਿਰੰਤਰ ਸਪਲਾਈ ਯਕੀਨੀ ਕਰਨ ਲਈ ਤੁਰਤ ਉਪਾਅ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿਤਾ ਕਿ ਰਵਾਇਤੀ ਤਮਿਲ ਪਕਵਾਨਾਂ ਲਈ ਜ਼ਰੂਰੀ ਚੌਲਾਂ ਦੀਆਂ ਕਿਸਮਾਂ ਦੀ ਜ਼ਰੂਰਤ ਹੈ ਅਤੇ ਸਰਕਾਰ ਨੂੰ ਇਸ ’ਚ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ।

ਐਨ.ਆਰ.ਆਈ. ਤਮਿਲ ਭਲਾਈ ਬੋਰਡ ਦੇ ਆਗੂ ਨੇ ਇਹ ਵੀ ਕਿਹਾ ਕਿ ਚੌਲਾਂ ’ਤੇ ਨਿਰਯਾਤ ਪਾਬੰਦੀਆਂ ਦਾ ਮਹੱਤਵ ਘਰੇਲੂ ਭੋਜਨ ਸੁਰਖਿਆ ਯਕੀਨੀ ਕਰਨਾ ਹੈ, ਇਸ ਬਾਬਤ ਇਕ ਸੰਤੁਲਿਤ ਦ੍ਰਿਸ਼ਟੀਕੋਣ ਹੈ ਅਤੇ ਸਰਕਾਰ ਨੂੰ ਵਿਦੇਸ਼ਾਂ ’ਚ ਰਹਿਣ ਵਾਲੀ ਤਮਿਲ ਆਬਾਦੀ ਦੇ ਹਿਤਾਂ ਦੀ ਰਾਖੀ ਕਰਨ ਦਾ ਸੱਦਾ ਦਿਤਾ।

ਇਸ ਖ਼ਬਰ ਬਾਰੇ ਕੁਮੈਂਟ ਕਰੋ-