ਦਿਲ ਦਾ ਮਰੀਜ਼ ਬਣਾ ਦੇਵੇਗਾ ਜ਼ਿਆਦਾ ਪ੍ਰੋਟੀਨ ਖਾਣਾ
ਸਰੀਰਕ ਵਿਕਾਸ ਹੀ ਨਹੀਂ ਮਸਲਜ਼ ਬਣਾਉਣ ਲਈ ਵੀ ਪ੍ਰੋਟੀਨ ਬਹੁਤ ਜ਼ਰੂਰੀ ਹੈ। ਪਰ ਇਸ ਦੇ ਚੱਕਰ ਵਿਚ ਕਈ ਵਾਰ ਲੋਕ ਪ੍ਰੋਟੀਨ ਦਾ ਜ਼ਿਆਦਾ ਮਾਤਰਾ ਵਿਚ ਸੇਵਨ ਕਰਦੇ ਹਨ ਜੋ ਸਿਹਤ ਦੇ ਨਜ਼ਰੀਏ ਤੋਂ ਸਹੀ ਨਹੀਂ ਹੁੰਦੀ। ਜ਼ਿਆਦਾ ਮਾਤਰਾ ਵਿਚ ਪ੍ਰੋਟੀਨ ਦਾ ਸੇਵਨ ਨਾ ਸਿਰਫ਼ ਪਾਚਨ ਕਿਰਿਆ ਨੂੰ ਨੁਕਸਾਨ ਪਹੁੰਚਾਉਂਦਾ ਹੈ ਬਲਕਿ ਇਸ ਨਾਲ ਭਾਰ ਵੀ ਵਧਣ ਲਗਦਾ ਹੈ।
ਆਉ ਜਾਣਦੇ ਹਾਂ ਜ਼ਿਆਦਾ ਪ੍ਰੋਟੀਨ ਦੇ ਸੇਵਨ ਨਾਲ ਸਿਹਤ ਨੂੰ ਕੀ ਨੁਕਸਾਨ ਹੋ ਸਕਦੇ ਹਨ: ਪ੍ਰੋਟੀਨ ਦਾ ਸੇਵਨ ਭਾਰ, ਕੱਦ, ਸਰੀਰਕ ਗਤੀਵਿਧੀ, ਮਸਲਜ਼ ਮਾਸ ਅਤੇ ਸਿਹਤ ਅਨੁਸਾਰ ਕਰਨਾ ਚਾਹੀਦਾ ਹੈ। ਹਰ ਕਿਸੇ ਨੂੰ ਰੋਜ਼ਾਨਾ 45 ਤੋਂ 60 ਗ੍ਰਾਮ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ। ਉਥੇ ਹੀ ਜਿਮ ਜਾਣ ਵਾਲੇ ਲੋਕਾਂ ਨੂੰ ਰੋਜ਼ਾਨਾ 1.5 ਤੋਂ 2 ਗ੍ਰਾਮ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ।
ਜ਼ਿਆਦਾ ਪ੍ਰੋਟੀਨ ਲੈਣ ਨਾਲ ਉਹ ਸਰੀਰ ’ਚ ਫ਼ੈਟ ਦੇ ਰੂਪ ’ਚ ਇਕੱਠੀ ਹੋ ਸਕਦੀ ਹੈ ਜਿਸ ਨਾਲ ਭਾਰ ਵਧ ਸਕਦਾ ਹੈ। ਖ਼ਾਸਕਰ ਜਦੋਂ ਤੁਸੀਂ ਪ੍ਰੋਟੀਨ ਦੀ ਮਾਤਰਾ ਨੂੰ ਵਧਾਉਣ ਲਈ ਬਹੁਤ ਜ਼ਿਆਦਾ ਕੈਲੋਰੀ ਲੈਂਦੇ ਹੋ। ਜ਼ਿਆਦਾ ਪ੍ਰੋਟੀਨ ਲੈਣ ਦੇ ਚੱਕਰ ’ਚ ਘੱਟ ਕਾਰਬ ਅਤੇ ਫ਼ਾਈਬਰ ਲੈ ਰਹੇ ਹੋ ਤਾਂ। ਇਸ ਨਾਲ ਤੁਹਾਨੂੰ ਪਾਚਨ ਸਮੱਸਿਆਵਾਂ ਅਤੇ ਕਬਜ਼ ਹੋ ਸਕਦੀ ਹੈ।