ਟਾਪ ਨਿਊਜ਼ਪੰਜਾਬ

ਸ੍ਰੀ ਮੁਕਤਸਰ ਸਾਹਿਬ: ਨਹਿਰ ’ਚ ਨਿੱਜੀ ਬੱਸ ਡਿੱਗਣ ਕਾਰਨ ਘੱਟੋ-ਘੱਟ 8 ਮੌਤਾਂ ਤੇ ਕਈਆਂ ਦੀ ਭਾਲ ਜਾਰੀ

ਸ੍ਰੀ ਮੁਕਤਸਰ ਸਾਹਿਬ/ਦੋਦਾ: ਇਸ ਜ਼ਿਲ੍ਹੇ ਦੇ ਪਿੰਡ ਝਬੇਲਵਾਲੀ ਨੇੜੇ ਨਿੱਜੀ ਬੱਸ ਦੇ ਨਹਿਰ ਵਿਚ ਡਿੱਗਣ ਕਾਰਨ 8 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਪ੍ਰਾਪਤ ਜਾਣਕਾਰੀ ਮੁ ਅੱਜ ਬਾਅਦ ਦੁਪਹਿਰ ਸਵਾ ਇੱਕ ਵਜੇ ਨਿਊ ਦੀਪ ਬੱਸ ਸਰਹੰਦ ਨਹਿਰ ਵਿਚ ਡਿੱਗ ਗਈ,ਜਿਸ ਕਾਰਨ ਹੁਣ ਤੱਕ ਅੱਠ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। 11 ਵਿਅਕਤੀਆਂ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ। ਬੱਸ ਵਿਚ 40 ਤੋਂ ਵੱਧ ਸਵਾਰੀਆਂ ਸਨ। ਪੁਲੀਸ ਤੇ ਪ੍ਰਸ਼ਾਸਨ ਬਚਾਅ ਲਈ ਮੌਕੇ ’ਤੇ ਪੁੱਜਾ। ਬਾਕੀ ਸਵਾਰੀਆਂ ਦੀ ਤਲਾਸ਼ ਲਈ ਐੱਨਡੀਆਰਐੱਫ ਦੀਆਂ ਟੀਮਾਂ ਮੌਕੇ ’ਤੇ ਸੱਦੀਆਂ ਹਨ। ਬਚੀਆਂ ਸਵਾਰੀਆਂ ਅਨੁਸਾਰ ਬੱਸ ਦੀ ਰਫ਼ਤਾਰ ਤੇਜ਼ ਹੋਣ ਕਾਰਨ ਹਾਦਸਾ ਹੋਇਆ।

ਇਸ ਖ਼ਬਰ ਬਾਰੇ ਕੁਮੈਂਟ ਕਰੋ-