ਸਿੱਖ ਔਰਤ ਅਮਰੀਕਾ ’ਚ ਬਣੀ ਜੱਜ, ਸੰਭਾਲਿਆ ਅਹੁਦਾ

Manpreet-Monika-Singh

ਜਲੰਧਰ: ਸਿੱਖ ਔਰਤ ਮਨਪ੍ਰੀਤ ਮੋਨਿਕਾ ਸਿੰਘ ਨੇ ਐਤਵਾਰ ਨੂੰ ਅਮਰੀਕਾ ਦੇ ਲਾਅ ਨੰਬਰ 4 ਵਿਚ ਹੈਰਿਸ ਕਾਊਂਟੀ ਸਿਵਲ ਕੋਰਟ ’ਚ ਇਕ ਜੱਜ ਵਜੋਂ ਅਹੁਦਾ ਸੰਭਾਲ ਲਿਆ। ਮੋਨਿਕਾ ਦਾ ਕਹਿਣਾ ਹੈ ਕਿ ਇਕ ਜੱਜ ਵਜੋਂ ਉਨ੍ਹਾਂ ਦੀ ਚੋਣ ਵੱਡੇ ਪੱਧਰ ’ਤੇ ਸਿੱਖ ਭਾਈਚਾਰੇ ਲਈ ਬਹੁਤ ਮਾਇਨੇ ਰੱਖਦੀ ਹੈ।

70 ਦੇ ਦਹਾਕੇ ’ਚ ਭੇਦਭਾਵ ਦਾ ਸ਼ਿਕਾਰ ਹੋਇਆ ਸੀ ਪਰਿਵਾਰ

ਮਨਪ੍ਰੀਤ ਦੇ ਪਿਤਾ ਦਾ ਛੋਟਾ ਨਾਮ ਏ. ਜੇ. ਹੈ, ਜੋ ਇਕ ਆਰਕੀਟੈਕਟ ਹਨ। 1970 ਦੇ ਦਹਾਕੇ ਦੇ ਸ਼ੁਰੂ ਵਿਚ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਮਰੀਕਾ ਚਲੇ ਗਏ ਸਨ। ਉਹ ਦੱਸਦੀ ਹੈ ਕਿ ਉਸ ਦੌਰ ’ਚ ਮੇਰੇ ਪਿਤਾ ਨੂੰ ਇਕ ਦਸਤਾਰਧਾਰੀ ਸਿੱਖ ਦੇ ਰੂਪ ’ਚ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਸਮੇਂ ਪ੍ਰਵਾਸੀਆਂ ਲਈ ਭੇਦਭਾਵ ਖਿਲਾਫ ਆਵਾਜ਼ ਉਠਾਉਣ ਲਈ ਕੋਈ ਮੰਚ ਨਹੀਂ ਸੀ। ਮੋਨਿਕਾ ਕਹਿੰਦੀ ਹੈ ਕਿ ਹੁਣ ਸਮਾਂ ਬਦਲ ਗਿਆ ਹੈ। ਸਕੂਲ ’ਚ ਮੇਰੇ ਭਰਾ ਨੂੰ ਵੀ ਧਮਕਾਇਆ ਜਾਂਦਾ ਸੀ ਪਰ ਹੁਣ ਸਭ ਲੋਕ ਜਾਣਦੇ ਹਨ ਕਿ ਅਸੀਂ ਆਪਣੀ ਆਵਾਜ਼ ਉਠਾ ਸਕਦੇ ਹਾਂ। ਹਾਲਾਂਕਿ ਇਹ ਅਸਲ ਵਿਚ ਅਜੇ ਵੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਹੈ, ਅਸੀਂ ਸਾਰੇ ਹੁਣ ਵੀ ਕਿਸੇ ਨਾ ਕਿਸੇ ਪੱਧਰ ਦੇ ਭੇਦਭਾਵ ’ਚੋਂ ਲੰਘਦੇ ਹਾਂ। ਉਹ ਕਹਿੰਦੀ ਹੈ ਕਿ ਇਕ ਵਕੀਲ ਹੋਣ ਦੇ ਨਾਤੇ ਮੈਂ ਹਮੇਸ਼ਾ ’ਕ ਸੰਕਲਪ ਲੱਭਣ ਅਤੇ ਇਕ ਬਦਲਾਅ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।

ਇਸ ਲਈ ਚੁਣਿਆ ਵਕਾਲਤ ਦਾ ਕਿੱਤਾ

ਮੋਨਿਕਾ ਨੇ 20 ਸਾਲਾਂ ਤੱਕ ਇਕ ਟ੍ਰਾਇਲ ਵਕੀਲ ਹੋਣ ਦੇ ਨਾਲ-ਨਾਲ ਹਮੇਸ਼ਾ ਆਪਣੇ ਬਣਾਏ ਰਸਤੇ ’ਤੇ ਹੀ ਜਾਣਾ ਪਸੰਦ ਕੀਤਾ। ਉਹ ਦੱਸਦੀ ਹੈ ਕਿ ਇਕ ਬੱਚੇ ਦੇ ਰੂਪ ਵਿਚ ਮੈਨੂੰ ਇਤਿਹਾਸ ਖਾਸ ਤੌਰ ’ਤੇ ਸਿਵਲ ਰਾਈਟਸ ਮੂਵਮੈਂਟ ਬਹੁਤ ਹੀ ਦਿਲਚਸਪ ਲੱਗਾ। ਲੋਕਾਂ ਨੂੰ ਬਦਲਾਅ ਲਿਆਉਂਦੇ ਹੋਏ ਦੇਖਣਾ ਮੇਰੇ ਲਈ ਇਕ ਵੱਡੀ ਗੱਲ ਸੀ। ਇਸ ਲਈ ਮੈਂ ਜ਼ਿਆਦਾਤਰ ਸਿੱਖ ਪਰਿਵਾਰਾਂ ਦੇ ਬੱਚਿਆਂ ਵਾਂਗ ਇੰਜੀਨੀਅਰਿੰਗ ਜਾਂ ਡਾਕਟਰੀ ਦਾ ਪਿੱਛਾ ਕਰਨ ਦੀ ਬਜਾਏ ਵਕੀਲ ਬਣਨ ਦਾ ਬਦਲ ਚੁਣਿਆ। ਦੋ ਵਾਰ ਇਕ ਬ੍ਰਾਊਨ ਲੇਡੀ ਦੇ ਰੂਪ ’ਚ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਹ ਕਹਿੰਦੀ ਹੈ ਕਿ ਜਦੋਂ ਮੈਂ ਸ਼ੁਰੂਆਤ ਕੀਤੀ ਤਾਂ ਹਿਊਸਟਨ ’ਚ ਕਾਨੂੰਨ ਦਾ ਕਿੱਤਾ ਗੋਰੇ ਲੋਕ ਕਰਦੇ ਸਨ। ਬਹੁਤੇ ਲੋਕਾਂ ਨੂੰ ਮੇਰਾ ਨਾਮ ਉਚਾਰਨ ’ਚ ਵੀ ਮੁਸ਼ਕਿਲ ਆਉਂਦੀ ਸੀ। ਉਹ ਮੈਨੂੰ ਮਨ-ਪ੍ਰੀਤ ਕਹਿੰਦੇ ਸਨ ਅਤੇ ਮੈਨੂੰ ਪੁੱਛਿਆ ਕਿ ਮੈਨੂੰ ਪੁੱਛਦੇ ਸੀ ਕਿ ਮੈਂ ਕਿੱਥੋਂ ਹਾਂ ਅਤੇ ਮੇਰੇ ਨਾਮ ਦਾ ਕੀ ਮਤਲਬ ਹੈ।

Leave a Reply