ਪੰਜਾਬ

ਜਟਾਣਾ ਦਾ ਨੌਜਵਾਨ ਆਸਟਰੇਲੀਆ ਵਿੱਚ ਜਸਟਿਸ ਆਫ ਪੀਸ ਬਣਿਆ

ਚਮਕੌਰ ਸਾਹਿਬ : ਇਥੋਂ ਨਜ਼ਦੀਕੀ ਪਿੰਡ ਜਟਾਣਾ ਵਾਸੀ ਮਨਮੋਹਨ ਸਿੰਘ ਦਾ ਵੱਡਾ ਪੁੱਤਰ ਗੁਰਜਿੰਦਰਪਾਲ ਸਿੰਘ ਗਿਰਨ ਉਰਫ ਪਾਲੀ ਆਸਟਰੇਲੀਆ ਵਿਖੇ ਜਸਟਿਸ ਆਫ ਪੀਸ ਬਣ ਗਿਆ ਹੈ। ਇਸ ਸੰਬੰਧੀ ਆਸਟਰੇਲੀਆ ਤੋਂ ਤੇਜੀ ਜਟਾਣਾ ਨੇ ਦੱਸਿਆ ਕਿ ਗੁਰਜਿੰਦਰਪਾਲ ਸਿੰਘ ਆਸਟਰੇਲੀਆ ਦੇ ਰਾਜ ਨਿਊ ਸਾਊਥ ਵੇਲਜ਼ ਦਾ ਜਸਟਿਸ ਆਫ ਪੀਸ ਬਣ ਗਿਆ ਹੈ, ਜਿਸ ਨੂੰ ਡਿਪਾਰਟਮੈਂਟ ਆਫ ਕਮਿਊਨਿਟੀ ਐਂਡ ਜਸਟਿਸ ਵਿਭਾਗ ਅਧੀਨ ਸਰਕਾਰੀ ਦਸਤਾਵੇਜ਼ਾਂ ਉੱਤੇ ਸਹੀ ਪਾਉਣ ਦਾ ਅਧਿਕਾਰੀ ਹੈ। ਪਿੰਡ ਦੇ ਸਰਪੰਚ ਦਿਆਲ ਸਿੰਘ, ਸਮਾਜ ਸੇਵੀ ਅਮਨਦੀਪ ਸਿੰਘ ਮਾਂਗਟ, ਸਮਿਤੀ ਮੈਂਬਰ ਜਸਵੀਰ, ਲਖਵਿੰਦਰ ਸਿੰਘ ਭੂਰਾ ਬੇਲਾ, ਸਿੰਘ, ਪੰਚ ਭੁਪਿੰਦਰ ਸਿੰਘ, ਹਰਜੀਤ ਸਿੰਘ ਹੈਪੀ, ਮਾਸਟਰ ਦਲਜੀਤ ਸਿੰਘ, ਬਹਾਦਰ ਸਿੰਘ, ਕਮਲਜੀਤ ਸਿੰਘ, ਧਨਵੰਤ ਸਿੰਘ, ਮਨਜੀਤ ਸਿੰਘ, ਸਾਬਕਾ ਸਰਪੰਚ ਬਲਵਿੰਦਰ ਕੌਰ, ਠੇਕੇਦਾਰ ਬਚਿੱਤਰ ਸਿੰਘ, ਨਿਰਵੈਰ ਸਿੰਘ ਡੈਨਮਾਰਕ, ਭੁਪਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਰਾਜੂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-