ਫੀਚਰਜ਼ਫ਼ੁਟਕਲ

ਇਟਲੀ ਵਿਖੇ ਦੂਜੀ ਵਿਸ਼ਵ ਜੰਗ ਦੇ ਸ਼ਹੀਦ ਭਾਰਤੀ ਸਿੱਖ ਫ਼ੌਜੀਆਂ ਦੀ ਯਾਦ ‘ਚ ਸਮਾਗਮ

ਰੋਮ: ਇਟਲੀ ਦੇ ਸ਼ਹਿਰ ਪਾਲਾਸੋਲੋ ਵਿਖੇ ਦੂਜੀ ਸੰਸਾਰ ਜੰਗ ਵਿਚ ਸ਼ਹੀਦ ਹੋਏ ਸਿੱਖ ਫੌਜੀਆਂ ਦੇ ਸਬੰਧ ਵਿਚ ਵਰਲਡ ਸਿੱਖ ਮਿਲਟਰੀ (ਰਜਿ) ਇਟਲੀ ਅਤੇ ਪਾਲਾਸੋਲੋ ਦੇ ਨਗਰ ਕੌਂਸਲ ਵੱਲੋਂ ਰਲ ਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਾਲਾਸੋਲੇ ਦੇ ਮੇਅਰ ਪੇਤਰੋ ਮੋਸਚੇਤੀ ਅਤੇ ਕਾਸੋਲਾ ਸ਼ਹਿਰ ਦੇ ਮੇਅਰ ਜੋਰਜੋ ਸਗਰੀਨੀ ਤੇ ਕਮੇਟੀ ਮੈਂਬਰਾਂ ਨੇ ਮਿਲਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਸ ਮੌਕੇ ਸਮਾਗਮ ‘ਚ ਬੋਲਦੇ ਹੋਏ ਮੇਅਰ ਨੇ ਸਿੱਖ ਕੌਮ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਉਹ ਬਹੁਤ ਕਿਸਮਤ ਵਾਲੇ ਹਨ, ਜਿਹਨਾਂ ਨੂੰ ਬਹਾਦਰ ਕੌਮ ਮਿਲੀ। ਸਿੱਖਾਂ ਨੂੰ ਦੇਖਕੇ ਸਭ ਦਾ ਸਿਰ ਉਚਾ ਹੋ ਜਾਂਦਾ ਹੈ। ਜੋ ਹਰ ਸਾਲ ਆ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹਨ, ਉਹ ਆਸ ਕਰਦੇ ਹਨ ਇਹ ਸ਼ਹੀਦੀ ਸ਼ਮਾਗਮ ਇਸੇ ਤਰ੍ਹਾਂ ਚਲਦੇ ਰਹਿਣ। ਕਮੇਟੀ ਵੱਲੋਂ ਸ਼ਾਮਲ ਮੈਂਬਰਾਂ ਵਿਚ ਸਤਿਨਾਮ ਸਿੰਘ, ਫੌਜੀ ਸੇਵਾ ਸਿੰਘ, ਗੁਰਮੇਲ ਸਿੰਘ ਭਟੇ, ਜਸਵੀਰ ਸਿੰਘ ਧਨੋਤਾ, ਪਰਿਮੰਦਰ ਸਿੰਘ, ਕੁਲਜੀਤ ਸਿੰਘ, ਗੁਰਿੰਦਰ ਸਿੰਘ ਆਦਿ ਸ਼ਾਮਲ ਸਨ। ਗੁਰਦੁਆਰਾ ਸਿੰਘ ਸਭਾ ਨੋਵੋਲਾਰਾ ਵੱਲੋਂ ਚਾਹ ਤੇ ਪਕੋੜਿਆਂ ਦਾ ਲੰਗਰ ਲਗਾਇਆ ਗਿਆ।

ਇਸ ਖ਼ਬਰ ਬਾਰੇ ਕੁਮੈਂਟ ਕਰੋ-