ਭਾਰਤ-ਕੈਨੇਡਾ ਦੇ ਤਲਖ਼ ਰਿਸ਼ਤਿਆਂ ਦਰਮਿਆਨ MP ਜਗਮੀਤ ਸਿੰਘ ਨੇ PM ਮੋਦੀ ਲਈ ਆਖੀ ਵੱਡੀ ਗੱਲ
ਓਟਾਵਾ: ਐੱਮ.ਪੀ. ਜਗਮੀਤ ਸਿੰਘ ਨੇ ਐਕਸ (ਟਵਿੱਟਰ) ‘ਤੇ ਚਾਰ ਲਾਈਨਾਂ ਵਾਲਾ ਬਿਆਨ ਪੋਸਟ ਕੀਤਾ। ਇਸ ‘ਚ ਜਗਮੀਤ ਨੇ ਲਿਖਿਆ ਹੈ ਕਿ, ‘ਅੱਜ ਸਾਨੂੰ ਉਨ੍ਹਾਂ ਦੋਸ਼ਾਂ ਬਾਰੇ ਪਤਾ ਲੱਗਾ ਕਿ ਭਾਰਤ ਸਰਕਾਰ ਦੇ ਏਜੰਟਾਂ ਨੇ ਹਰਦੀਪ ਸਿੰਘ ਨਿੱਝਰ ਦਾ ਕਤਲ ਕੀਤਾ ਹੈ। ਉਹ ਕੈਨੇਡਾ ਦੀ ਧਰਤੀ ‘ਤੇ ਮਾਰਿਆ ਗਿਆ ਕੈਨੇਡੀਅਨ ਨਾਗਰਿਕ ਸੀ। ਮੈਂ ਸਾਰੇ ਕੈਨੇਡੀਅਨਾਂ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਨਰਿੰਦਰ ਮੋਦੀ ਨੂੰ ਜਵਾਬਦੇਹ ਠਹਿਰਾਉਣ ਸਮੇਤ ਇਨਸਾਫ਼ ਦੀ ਪ੍ਰਾਪਤੀ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗਾ।
ਇਸ ਤੋਂ ਇਲਾਵਾ ਜਗਮੀਤ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਗਮੀਤ ਨੇ ਇਸ ਵੀਡੀਓ ਵਿੱਚ ਕਿਹਾ ਕਿ ‘ਭਾਰਤ ਸਰਕਾਰ ਉੱਥੇ ਬਹੁਤ ਅੱਤਿਆਚਾਰ ਕਰਦੀ ਹੈ। ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਮੈਂ ਇੱਥੇ ਹਾਂ। ਮੇਰੇ ਕੋਲ ਜਿੰਨੀ ਵੀ ਤਾਕਤ ਹੈ, ਮੈਂ ਉਦੋਂ ਤੱਕ ਅਹੁਦਾ ਨਹੀਂ ਛੱਡਾਂਗਾ ਜਦੋਂ ਤੱਕ ਮੈਨੂੰ ਇਸ ਮਾਮਲੇ ਵਿੱਚ ਇਨਸਾਫ਼ ਨਹੀਂ ਮਿਲਦਾ। ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਸਾਡੇ ‘ਤੇ ਭਰੋਸਾ ਕਰ ਸਕਦੇ ਹੋ।