ਫੀਚਰਜ਼ਭਾਰਤ

ਦਿੱਲੀ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਲਈ ਪ੍ਰਚਾਰ ਜ਼ੋਰਾਂ ’ਤੇ, ਜਿੱਤ ਲਈ ਯੂਨੀਅਨਾਂ ਲਗਾ ਰਹੀਆਂ ਨੇ ਪੂਰਾ ਜ਼ੋਰ

ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਡੂਸੂ) ਦੀ ਚੋਣ ਲਈ ਉਮੀਦਵਾਰ ਵਿਦਿਆਰਥੀਆਂ ਨੇ ਚੋਣ ਪ੍ਰਚਾਰ ਲਈ ਪੂਰੀ ਤਾਕਤ ਲਗਾ ਦਿੱਤੀ ਹੈ। ਵੱਡੇ-ਛੋਟੇ ਸਮੂਹਾਂ ’ਚ ਵਿਦਿਆਰਥੀਆਂ ਵੱਲੋਂ ਆਪਣੇ ਸਮਰਥਕ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਥਾਂ-ਥਾਂ ਵਿਦਿਆਰਥੀ ਯੂਨੀਅਨਾਂ ਦੇ ਉਮੀਦਵਾਰਾਂ ਦੇ ਨਾਂ ਵਾਲੇ ਪਰਚੇ ਸੜਕਾਂ, ਮੈਦਾਨਾਂ ਤੇ ਗਲ਼ੀਆਂ ’ਚ ਖਿੰਡੇ ਹੋਏ ਹਨ। ਲਿੰਗਦੋਹ ਕਮੇਟੀ ਦੀਆਂ ਸਿਫਾਰਸ਼ਾਂ ਦੇ ਉਲਟ ਨਿੱਜੀ ਕੰਧਾਂ ਚੋਣ ਪ੍ਰਚਾਰ ਵਾਲੇ ਵੱਡੇ ਪੋਸਟਰਾਂ ਨਾਲ ਭਰੀਆਂ ਹੋਈਆਂ ਹਨ। ਅੱਜ ਆਲ ਇੰਡੀਆ ਸਟੂਡੈਂਟਸ ਯੂਨੀਅਨ (ਆਇਸਾ) ਵੱਲੋਂ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ। ‘ਏਬੀਵੀਪੀ’ ਤੇ ‘ਐੱਨਐੱਸਯੂਆਈ’ ਵੱਲੋਂ ਪ੍ਰਚਾਰ ਉਪਰ ਕਥਿਤ ਤੌਰ ’ਤੇ ਖਾਸਾ ਪੈਸਾ ਵਹਾਇਆ ਗਿਆ ਹੈ। ਵੱਡੀਆਂ ਫਲੈਕਸਾਂ ਵੀ ਲਾਈਆਂ ਗਈਆਂ ਹਨ। ਇਸ ਵਾਰ ਲੜਕੀਆਂ ਨੇ ਵੀ ਚੋਣ ਮੈਦਾਨ ਵਿੱਚ ਨਿੱਤਰ ਕੇ ਭਰਵੀਂ ਹਾਜ਼ਰੀ ਲਗਵਾਈ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-