ਹੁਣ ਪਰਿਵਾਰ ਦੇ ਮੁਖੀ ਦੀ ਸਹਿਮਤੀ ਨਾਲ ਆਧਾਰ ਕਾਰਡ ’ਚ ਪਤੇ ਨੂੰ ਆਨਲਾਈਨ ਅੱਪਡੇਟ ਕਰ ਸਕਣਗੇ ਲੋਕ

Adhaar-Card-update

ਨਵੀਂ ਦਿੱਲੀ: ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂਆਈਡੀਏਆਈ) ਨੇ ਹੁਣ ਦੇਸ਼ ਵਾਸੀਆਂ ਨੂੰ ਆਪਣੇ ਪਰਿਵਾਰ ਦੇ ਮੁਖੀ ਦੀ ਸਹਿਮਤੀ ਨਾਲ ਆਧਾਰ ਕਾਰਡ ਵਿੱਚ ਆਪਣਾ ਪਤਾ ਆਨਲਾਈਨ ਅੱਪਡੇਟ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਅਥਾਰਟੀ ਨੇ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਨਿਵਾਸੀ ਘਰ ਦੇ ਮੁਖੀ ਦੇ ਨਾਲ ਉਨ੍ਹਾਂ ਦੇ ਸਬੰਧਾਂ ਨੂੰ ਦਰਸਾਉਣ ਵਾਲਾ ਕੋਈ ਵੀ ਦਸਤਾਵੇਜ਼ ਜਮ੍ਹਾ ਕਰਕੇ ਆਪਣਾ ਪਤਾ ਆਨਲਾਈਨ ਅਪਡੇਟ ਕਰ ਸਕਦੇ ਹਨ। ਅਜਿਹੇ ਦਸਤਾਵੇਜ਼ ਦਿਖਾਉਣੇ ਹੋਣਗੇ ਜਿਨ੍ਹਾਂ ‘ਤੇ ਮੁਖੀ ਅਤੇ ਉਸ ਵਿਅਕਤੀ ਦੋਵਾਂ ਦੇ ਨਾਂ ਅਤੇ ਸਬੰਧਾਂ ਦਾ ਜ਼ਿਕਰ ਹੋਵੇ।

Leave a Reply