ਚੰਡੀਗੜ੍ਹ ’ਚ ਬਰਾਮਦਗੀ ਦੇ ਸਥਾਨ ਤੋਂ ਬੰਬ ਨੂੰ ਕਮਾਨ ਹੈੱਡਕੁਆਰਟਰ ਲੈ ਗਏ ਥਲ ਸੈਨਾ ਦੇ ਮਾਹਿਰ
ਚੰਡੀਗੜ੍ਹ: ਥਲ ਸੈਨਾ ਦੇ ਬੰਬ ਠੁੱਸ ਕਰਨ ਵਾਲੇ ਮਾਹਿਰਾਂ ਨੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵੱਲੋਂ ਵਰਤੇ ਜਾਂਦੇ ਹੈਲੀਪੈਡ ਨੇੜੇ ਇਕ ਦਿਨ ਪਹਿਲਾਂ ਮਿਲੇ ‘ਬੰਬ’ ਨੂੰ ਹਟਾ ਦਿੱਤਾ। ਇਸ ਤੋਂ ਪਹਿਲਾਂ ਦਿਨ ‘ਚ ਫੌਜ ਦੇ ਮਾਹਿਰ ਉਸ ਥਾਂ ‘ਤੇ ਪਹੁੰਚ ਗਏ ਸਨ ਜਿੱਥੇ ਬੰਬ ਮਿਲਿਆ ਸੀ। ਆਫ਼ਤ ਪ੍ਰਬੰਧਨ ਚੰਡੀਗੜ੍ਹ ਦੇ ਨੋਡਲ ਅਫਸਰ ਸੰਜੀਵ ਕੋਹਲੀ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਹਿਰਾਂ ਨੇ ਜਾਂਚ ਕਰਨ ਤੋਂ ਬਾਅਦ ‘ਬੰਬ’ ਨੂੰ ਆਪਣੇ ਨਾਲ ਲਿਜਾਣ ਦਾ ਫੈਸਲਾ ਕੀਤਾ ਹੈ। ਉਹ ਇਸ ਨੂੰ (ਥਲ ਸੈਨਾ ਦੀ ਪੱਛਮੀ) ਕਮਾਨ ਲੈ ਕੇ ਜਾ ਰਹੇ ਹਨ।