ਭਾਸ਼ਾ ਵਿਭਾਗ ਦਾ 75ਵਾਂ ਸਥਾਪਨਾ ਦਿਵਸ ਮਨਾਇਆ
ਹਰੀ ਸਿੰਘ ਚਮਕ ਦੀ ਕਿਤਾਬ ‘ਗਿਰਝਾਂ’ ਤੇ ਗੁਰਜੀਤ ਸਿੰਘ ਬਾਠ ਦੀ ਪੁਸਤਕ ‘ਤਵਾਰੀਖ ਦੇ ਪੰਨਿਆਂ ’ਤੇ ਦਰਜ’ ਕੀਤੀਆਂ ਲੋਕ ਅਰਪਣ
ਫ਼ਤਹਿਗੜ੍ਹ ਸਾਹਿਬ: ਭਾਸ਼ਾ ਵਿਭਾਗ ਪੰਜਾਬ ਵੱਲੋਂ ਭਾਸ਼ਾ ਵਿਭਾਗ ਦੀ 75ਵੀਂ ਵਰ੍ਹੇ ਗੰਢ ਦੇ ਮੌਕੇ 75ਵਾਂ ਸਥਾਪਨਾਂ ਦਿਵਸ ਮਨਾਇਆ ਗਿਆ ਜਿਸ ਵਿੱਚ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਸਾਹਿਤਕਾਰਾਂ ਨੇ ਭਾਗ ਲਿਆ। ਜ਼ਿਲ੍ਹਾ ਭਾਸ਼ਾ ਦਫ਼ਤਰ ਵਿਖੇ ਮਨਾਏ ਗਏ ਇਸ ਸਮਾਗਮ ਵਿੱਚ ਪ੍ਰੋ: ਅੱਛਰੂ ਸਿੰਘ ਦੀ ਕਿਤਾਬ ” ਗਿਰਝਾਂ ” ਅਤੇ ਗੁਰਜੀਤ ਸਿੰਘ ਬਾਠ ਵੱਲੋਂ ਕਿਸਾਨੀ ਅੰਦੋਲਨ ਤੇ ਲਿਖੀ ਪੁਸਤਕ ” ਤਵਾਰੀਖ ਦੇ ਪੰਨਿਆਂ ਤੇ ਦਰਜ਼ ” ਲੋਕ ਅਰਪਣ ਕੀਤੀ ਗਈ।
ਇਸ ਸਮਾਗਮ ਵਿੱਚ ਪ੍ਰੋ ਅੱਛਰੂ ਸਿੰਘ ਨੇ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਜਦੋਂ ਕਿ ਸਾਬਕਾ ਸਹਾਇਕ ਡਾਇਰੈਕਟਰ ਕੰਵਲਜੀਤ ਕੌਰ ਬੈਨੀਪਾਲ ਨੇ ਭਾਸ਼ਾ ਵਿਭਾਗ ਦੇ ਇਤਿਹਾਸ, ਪ੍ਰਾਪਤੀਆਂ ਅਤੇ ਗਤੀਵਿਧੀਆਂ ਬਾਰੇ ਚਰਚਾ ਕੀਤੀ। ਇਸ ਸਮਾਗਮ ਵਿੱਚ ਪੰਜਾਬੀ ਮਾਂ ਬੋਲੀ ਦੀ ਪ੍ਰਫੁਲਤਾ ਲਈ ਹੋਰ ਨਿੱਠ ਕੇ ਯਤਨ ਕਰਨ ਦਾ ਅਹਿਦ ਲਿਆ ਗਿਆ।
ਇਸ ਸਮਾਗਮ ਵਿੱਚ ਸੰਤ ਸਿੰਘ ਸੋਹਲ,ਉਪਕਾਰ ਸਿੰਘ ਦਿਆਲਪੁਰੀ,ਹਰੀ ਸਿੰਘ ਚਮਕ, ਗੁਰਮੀਤ ਕੌਰ, ਸਨੇਹ ਇੰਦਰ ਮੀਲੂ,ਸੰਤੋਸ਼ ਵਰਮਾ, ਅਮਰਬੀਰ ਚੀਮਾ,ਸੁਰਿੰਦਰ ਕੌਰ ਬਾੜਾ,ਪ੍ਰੋ.ਅੱਛਰੂ ਸਿੰਘ,ਰਣਜੀਤ ਸਿੰਘ ਰਾਗੀ,ਐਡਵੋਕੇਟ ਦਰਬਾਰਾ ਸਿੰਘ ਢੀਂਡਸਾ, ਡਾ ਗੁਰਮੀਤ ਸਿੰਘ, ਗੁਰਬਚਨ ਸਿੰਘ ਵਿਰਦੀ, ਡਾ ਸੁਖਵਿੰਦਰ ਸਿੰਘ ਢਿੱਲੋ, ਕਰਨੈਲ ਸਿੰਘ ਵਜੀਰਾਬਾਦ, ਗੁਰਜੀਤ ਸਿੰਘ ਬਾਠ, ਆਦਿ ਨੇ ਭਾਗ ਲਿਆ। ਜ਼ਿਲ੍ਹਾ ਭਾਸ਼ਾ ਅਫਸਰ ਜਗਜੀਤ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਧੰਨਵਾਦ ਕੀਤਾ। ਇਸ ਮੌਕੇ ਵਿਭਾਗ ਦੇ ਬਲਬੀਰ ਸਿੰਘ ਅਤੇ ਕਰਨੈਲ ਸਿੰਘ ਵੀ ਉਚੇਚੇ ਤੌਰ ਤੇ ਸ਼ਾਮਲ ਹੋਏ।