ਜਵਾਹਰ ਨਵੋਦਿਆ ਵਿਦਿਆਲਿਆ ਫਰੌਰ ਵਿਖੇ ਛੇਵੀਂ ਜਮਾਤ ਦੇ ਦਾਖਲੇ ਲਈ ਆਨ ਲਾਈਨ ਫਾਰਮ ਭਰਨ ਦੀ ਪ੍ਰਕ੍ਰਿਆ ਸ਼ੁਰੂ

ਜ਼ਿਲ੍ਹੇ ਦੇ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲਾਂ ਦੇ 5ਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਭਰ ਸਕਦੇ ਹਨ ਫਾਰਮ

ਫ਼ਤਹਿਗੜ੍ਹ ਸਾਹਿਬ: ਜਵਾਹਰ ਨਵੋਦਿਆ ਵਿਦਿਆਲਿਆ ਫਰੌਰ ਦੇ ਪ੍ਰਿੰਸੀਪਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਅਕ ਸ਼ੈਸ਼ਨ-2023-24 ਲਈ ਛੇਵੀਂ ਜਮਾਤ ਵਿੱਚ ਦਾਖਲੇ ਲਈ ਆਨ ਲਾਈਨ ਫਾਰਮ ਭਰਨ ਦੀ ਪ੍ਰਕ੍ਰਿਆ ਸ਼ੁਰੂ ਹੋ ਗਈ ਹੈ ਜਿਸ ਦੀ ਅੰਤਿਮ ਮਿਤੀ 31 ਜਨਵਰੀ, 2023 ਹੈ। ਉਨ੍ਹਾਂ ਹੋਰ ਦੱਸਿਆ ਕਿ ਫਾਰਮ ਭਰਨ ਵਾਲੇ ਪ੍ਰੀਖਿਆਰਥੀ ਦੀ ਜਨਮ ਮਿਤੀ  01.05.2011 ਤੋਂ 30.04.2013 (ਦੋਵੇਂ ਮਿਤੀਆਂ ਸ਼ਾਮਲ )ਵਿਚਕਾਰ ਹੋਣੀ ਚਾਹੀਦੀ ਹੈ।

               ਪ੍ਰਿੰਸੀਪਲ ਨੇ ਹੋਰ ਦੱਸਿਆ ਕਿ ਫਾਰਮ ਭਰਨ ਵਾਲੇ ਪ੍ਰੀਖਿਆਰਥੀ ਨੇ ਤੀਜੀ ਤੇ ਚੌਥੀ ਜਮਾਤ 2020-21 ਅਤੇ 2021-22 ਵਿੱਚ ਕਿਸੇ ਵੀ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਤੋਂ ਬਿਨਾਂ ਫੇਲ ਹੋਏ ਪੂਰਾ ਵਿਦਿਅਕ ਵਰ੍ਹਾ ਲਗਾ ਕੇ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਵਿਦਿਅਕ ਸ਼ੈਸ਼ਨ 2022-23 ਦੌਰਾਨ ਪ੍ਰੀਖਿਆਰਥੀ ਫ਼ਤਹਿਗੜ੍ਹ ਸਾਹਿਬ ਜ਼ਿਲ੍ਰੇ ਦੇ ਕਿਸੇ ਵੀ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਵਿੱਚ ਪੰਜਵੀਂ ਜਮਾਤ ਵਿੱਚ ਪੜ੍ਹਦਾ ਹੋਣਾ ਚਾਹੀਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਪ੍ਰਵੇਸ਼ ਪ੍ਰੀਖਿਆ 29-04-2023 (ਸ਼ਨੀਵਾਰ) ਨੂੰ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਛੇਵੀਂ ਜਮਾਤ ਵਿੱਚ ਦਾਖਲ ਹੋਣ ਦੇ ਚਾਹਵਾਨ ਵਿਦਿਆਰਥੀ ਜਵਾਹਰ ਨਵੋਦਿਆ ਵਿਦਿਆਲਿਆ ਦੀ ਵੈਬਸਾਈਟ www.novodaya.gov.in ਅਤੇ www.nvsadmissionclassix.in ਤੋਂ ਫਾਰਮ ਡਾਊਨਲੋਡ ਕਰਕੇ ਮੁਫਤ ਭਰ ਸਕਦੇ ਹਨ।

Leave a Reply

error: Content is protected !!