ਜੇਲ੍ਹ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕੈਦੀ ’ਤੇ ਸੂਇਆਂ ਨਾਲ ਹਮਲਾ

Attack with needles on a prisoner serving life sentence in prison

ਗੁਰਦਾਸਪੁਰ:  ਥਾਣਾ ਸਿਟੀ ਦੀ ਪੁਲਸ ਨੇ ਕੇਂਦਰੀ ਜੇਲ੍ਹ ਗੁਰਦਾਸਪੁਰ ’ਚ ਸਜ਼ਾ ਕੱਟ ਰਹੇ ਕੈਦੀ ’ਤੇ ਸੂਏ ਅਤੇ ਕਰਦਾਂ ਨਾਲ ਹਮਲਾ ਕਰਨ ਵਾਲੇ 4 ਕੈਦੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸੇਵਕ ਸਿੰਘ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ, ਉਸਦੇ ਤਾਏ ਦਾ ਲੜਕਾ ਅਮਰਿੰਦਰ ਸਿੰਘ ਵੀ ਸਜ਼ਾ ਕੱਟ ਰਿਹਾ ਹੈ। 31 ਦਸੰਬਰ ਨੂੰ ਦੁਪਹਿਰ ਕਰੀਬ 3.30 ਵਜੇ ਉਹ ਸਬਜ਼ੀ ਲੈਣ ਲਈ ਕਨਟੀਨ ’ਤੇ ਖੜ੍ਹਾ ਸੀ ਕਿ ਹਵਾਲਾਤੀ ਗੁਰਵਿੰਦਰ ਸਿੰਘ, ਹਵਾਲਾਤੀ ਗੁਰਸੇਵਕ ਸਿੰਘ, ਕੈਦੀ ਹਰਪ੍ਰੀਤ ਸਿੰਘ, ਬੰਦੀ ਪਵਨ ਕੁਮਾਰ ਨੇ ਸੂਏ ਅਤੇ ਕਰਦਾਂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਪੁਲਸ ਨੇ ਸੇਵਕ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਚਾਰ ਕੈਦੀਆਂ ਦੇ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ।

Leave a Reply

error: Content is protected !!