ਪੰਜ ਸਾਲ ਪਹਿਲਾਂ ਬਰੈਂਪਟਨ ਗਏ ਨੌਜਵਾਨ ਦੀ ਮੌਤ

The death of a young man who went to Brampton five years agoਬਟਾਲਾ: ਬੀਤੇ ਦਿਨੀਂ ਪਿੰਡ ਮਸਾਣੀਆਂ ਦੇ ਜੰਮਪਲ ਨੌਜਵਾਨ ਮਨਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਦੀ ਬਰੈਂਪਟਨ ’ਚ ਸੜਕ ਹਾਦਸੇ ’ਚ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਮਨਿੰਦਰ ਸਿੰਘ ਦੇ ਪਿਤਾ ਰਜਿੰਦਰ ਸਿੰਘ, ਜੋ ਕਿ ਸਿਵਲ ਹਸਪਤਾਲ ਬਟਾਲਾ ਵਿਖੇ ਐਕਸਰੇ ਵਿਭਾਗ ਵਿਚ ਨੌਕਰੀ ਕਰਦਾ ਹੈ, ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਕਰੀਬ 5 ਸਾਲ ਪਹਿਲਾਂ ਉਚੇਰੀ ਪੜ੍ਹਾਈ ਲਈ ਕੈਨੇਡਾ ਵਿਖੇ ਪੜ੍ਹਨ ਗਿਆ ਸੀ ਅਤੇ ਪੀ. ਆਰ. ਲੈਣ ਉਪਰੰਤ ਆਪਣਾ ਟਰੱਕ ਚਲਾਉਂਦਾ ਸੀ। ਉਨ੍ਹਾਂ ਦੱਸਿਆ ਕਿ ਮਨਿੰਦਰ ਸਿੰਘ ਦੋਸਤਾਂ ਨਾਲ ਆਪਣੀ ਕਾਰ ’ਤੇ ਆਪਣੇ ਘਰ ਬਰੈਂਪਟਨ ਨੂੰ ਵਾਪਸ ਆ ਰਿਹਾ ਸੀ , ਇਸ ਦੌਰਾਨ ਉਸ ਨਾਲ ਸੜਕ ਹਾਦਸਾ ਵਾਪਰ ਗਿਆ। ਜਿਸ ‘ਚ ਮਨਿੰਦਰ ਸਿੰਘ ਦੀ ਮੌਤ ਹੋ ਗਈ ਜਦਕਿ ਉਸ ਨਾਲ ਕਾਰ ‘ਚ ਸਵਾਰ 3 ਦੋਸਤ ਗੰਭੀਰ ਜ਼ਖ਼ਮੀ ਹੋ ਗਏ।

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਸਾਨੂੰ ਸ਼ਾਮ ਦੇ 4 ਵਜੇ ਦੇ ਕਰੀਬ ਫੋਨ ਆਇਆ ਤੇ ਦੱਸਿਆ ਕਿ ਉਨ੍ਹਾਂ ਦੇ ਪੁੱਤ ਦੀ ਮੌਤ ਹੋ ਗਈ ਹੈ। ਜਿਉਂ ਹੀ ਇਸਦੀ ਖ਼ਬਰ ਆਸ-ਪਾਸ ਦੇ ਪਿੰਡਾਂ ਵਿਚ ਪਹੁੰਚੀ ਤਾਂ ਮ੍ਰਿਤਕ ਦੇ ਯਾਰਾਂ-ਦੋਸਤਾਂ ਅਤੇ ਸਕੇ-ਸੁਨੇਹੀਆਂ ਵਿਚ ਸ਼ੋਕ ਦੀ ਲਹਿਰ ਦੌੜ ਗਈ। ਇਸ ਦੁੱਖ ਦੀ ਘੜੀ ਵਿਚ ਉਸਦੇ ਪਿਤਾ ਨਾਲ ਦੁੱਖ ਸਾਂਝਾ ਕਰਨ ਲਈ ਵਿਧਾਇਕ ਬਟਾਲਾ ਅਮਨਸ਼ੇਰ ਸਿੰਘ ਕਲਸੀ, ਐੱਸ. ਐੱਮ. ਓ. ਬਟਾਲਾ ਡਾ. ਰਵਿੰਦਰ ਸਿੰਘ, ਰਣਜੀਤ ਸਿੰਘ ਗਲੋਬਲ ਵਿਜ਼ਨ ਬਟਾਲਾ, ਡਾ. ਅਰਵਿੰਦਰ ਸ਼ਰਮਾ, ਫਾਰਮਾਸਿਸਟ ਗੁਰਮੇਲ ਸਿੰਘ, ਸਤਨਾਮ ਸਿੰਘ ਵੀ ਪਹੁੰਚੇ।

Leave a Reply