ਸਰਕਾਰੀ ਵਕੀਲ ਕਮਲ ਸਿੰਘ ਨੇ ਦੱਸਿਆ ਕਿ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਪਰ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ (ਪੋਕਸੋ) ਦੀ ਵਿਸ਼ੇਸ਼ ਜੱਜ ਅਨੂੰ ਸਕਸੈਨਾ ਦੀ ਅਦਾਲਤ ਨੇ 18 ਅਪ੍ਰੈਲ 2021 ਨੂੰ ਮਰਕਾ ਥਾਣਾ ਖੇਤਰ ਦੇ ਇਕ ਪਿੰਡ ‘ਚ 5 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕਰਨ ਤੋਂ ਬਾਅਦ ਗਮਛੇ ਨਾਲ ਗਲ਼ਾ ਘੁੱਟ ਕੇ ਉਸ ਦਾ ਕਤਲ ਕਰਨ ਦਾ ਜ਼ੁਰਮ ਸਾਬਤ ਹੋਣ ‘ਤੇ ਮੁਲਜ਼ਮ ਰਾਮਬਹਾਦਰ ਪ੍ਰਜਾਪਤੀ (45) ਨੂੰ ਬੁੱਧਵਾਰ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ ‘ਤੇ 2 ਲੱਖ 70 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ।