ਅਥਲੈਟਿਕਸ ਕੋਚ ਨੇ ਬਿਆਨ ਦਰਜ ਕਰਵਾਏ

The athletics coach filed a statement

ਚੰਡੀਗੜ੍ਹ: ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੀ ਜੂਨੀਅਰ ਅਥਲੈਟਿਕਸ ਕੋਚ ਨੇ ਅੱਜ ਸੀਆਰਪੀਸੀ ਦੀ ਧਾਰਾ 164 ਦੇ ਤਹਿਤ ਮੈਜਿਸਟ੍ਰੇਟ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ.

ਪੀੜਤਾ ਆਪਣੇ ਵਕੀਲਾਂ ਨਾਲ ਇੱਥੋਂ ਦੇ ਸੈਕਟਰ 43 ਸਥਿਤ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਪੁੱਜੀ. ਇਸ ਦੌਰਾਨ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਜਾਂਚ ਲਈ ਇੱਥੋਂ ਦੇ ਸੈਕਟਰ 7 ਸਥਿਤ ਸੰਦੀਪ ਸਿੰਘ ਦੀ ਸਰਕਾਰੀ ਰਿਹਾਇਸ਼ ‘ਤੇ ਗਈ. ਪੀੜਤਾ ਨੇ ਮੰਗਲਵਾਰ ਨੂੰ ਐੱਸਆਈਟੀ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ ਸੀ.

ਐੱਸਆਈਟੀ ਨੇ ਉਸ ਤੋਂ ਕਰੀਬ ਅੱਠ ਘੰਟੇ ਪੁੱਛ ਪੜਤਾਲ ਕੀਤੀ, ਜਿਸ ਦੌਰਾਨ ਪੀੜਤਾ ਨੇ ਆਪਣੇ ਮੋਬਾਈਲ ਫੋਨ ਸਮੇਤ ਹੋਰ ਸਬੂਤ ਜਾਂਚ ਟੀਮ ਨੂੰ ਸੌਂਪੇ.

Leave a Reply