ਕੈਨੇਡਾ ਰਹਿੰਦੀ ਧੀ ਨੂੰ ਮਿਲ ਕੇ ਵਾਪਸ ਪਰਤ ਰਹੇ ਪਿਤਾ ਦੀ ਜਹਾਜ਼ ’ਚ ਬੈਠਦਿਆਂ ਹੀ ਹੋਈ ਮੌਤ

ਮੋਗਾ: ਕੈਨੇਡਾ ਦੇ ਵੈਨਕੂਵਰ ਵਿਖੇ ਰਹਿੰਦੀ ਆਪਣੀ ਧੀ ਨੂੰ ਮਿਲਣ ਗਏ ਪਿੰਡ ਮਧੇ ਕੇ ਦੇ ਨਗਿੰਦਰ ਸਿੰਘ (78) ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਨਗਿੰਦਰ ਸਿੰਘ ਜੋ ਕਿ ਸਾਬਕਾ ਫ਼ੌਜੀ ਸੀ 9 ਨਵੰਬਰ ਨੂੰ ਆਪਣੀ ਧੀ ਗੁਰਜੀਤ ਕੌਰ ਨੂੰ ਮਿਲਣ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਉੱਥੋਂ ਪਿੰਡ ਮਧੇ ਕੇ ਨੂੰ ਵਾਪਸ ਆਉਣ ਲਈ ਹਵਾਈ ਅੱਡੇ ’ਤੇ ਆਪਣੀ ਕਾਗਜ਼ੀ ਕਾਰਵਾਈ ਮੁਕੰਮਲ ਕਰਕੇ ਉਹ ਜਹਾਜ਼ ਵਿਚ ਬੈਠ ਗਏ ਸੀ ਪਰ ਜਹਾਜ਼ ਦੇ ਉਡਾਣ ਭਰਨ ਤੋਂ ਪਹਿਲਾਂ ਨਗਿੰਦਰ ਸਿੰਘ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਤੇ ਉਨ੍ਹਾਂ ਦੀ ਹਸਪਤਾਲ ਵਿਚ ਮੌਤ ਹੋ ਗਈ।

ਗੁਰਜੀਤ ਕੌਰ ਆਪਣੇ ਪਿਤਾ ਨੂੰ ਖੁਦ ਹਵਾਈ ਅੱਡੇ ’ਤੇ ਛੱਡ ਕੇ ਗਈ ਸੀ। ਪਿੰਡ ਦੇ ਸਰਪੰਚ ਪਰਮਜੀਤ ਸਿੰਘ ਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਨਗਿੰਦਰ ਸਿੰਘ ਦੀ ਪਤਨੀ ਦਾ ਵੀ ਤਿੰਨ ਕੁ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਉਸ ਦਾ ਪੁੱਤਰ ਗੁਰਬਿੰਦਰ ਸਿੰਘ ਵੀ ਵਿਦੇਸ਼ ਰਹਿੰਦਾ ਹੈ।

Leave a Reply