ਕੌਮਾਂਤਰੀ ਯਾਤਰੀਆਂ ਦੀ ਜਾਂਚ ’ਚ 11 ਲੋਕ ਓਮੀਕ੍ਰੋਨ ਦੇ ਸਬ-ਵੇਰੀਐਂਟ ਤੋਂ ਪੀੜਤ, ਇਹ ਕਿਸਮ ਭਾਰਤ ’ਚ ਪਹਿਲਾਂ ਤੋਂ ਮੌਜੂਦ
ਨਵੀਂ ਦਿੱਲੀ: ਭਾਰਤ ਵਿਚ 24 ਦਸੰਬਰ ਤੋਂ 3 ਜਨਵਰੀ ਦਰਮਿਆਨ ਆਏ ਕੌਮਾਂਤਰੀ ਯਾਤਰੀਆਂ ਦੀ ਜਾਂਚ ਦੌਰਾਨ 11 ਲੋਕ ਓਮੀਕ੍ਰੋਨ ਦੇ ਸਬ-ਵੇਰੀਐਂਟ ਤੋਂ ਪੀੜਤ ਮਿਲੇ ਪਰ ਉਨ੍ਹਾਂ ਵਿਚ ਮੌਜੂਦ ਇਹ ਕਿਸਮ ਪਹਿਲਾਂ ਤੋਂ ਹੀ ਭਾਰਤ ਵਿਚ ਮੌਜੂਦ ਹੈ। ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮਿਆਦ ਦੌਰਾਨ ਕੁਲ 19,227 ਕੌਮਾਂਤਰੀ ਯਾਤਰੀਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 124 ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਿਲੇ ਅਤੇ ਇਨ੍ਹਾਂ ਸਾਰਿਆਂ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ।