ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿੱਚ 10 ਜਨਵਰੀ ਤਕ ਰੈੱਡ ਅਲਰਟ
ਨਵੀਂ ਦਿੱਲੀ: ਉਤਰੀ ਭਾਰਤ ਵਿਚ ਦਸ ਜਨਵਰੀ ਤਕ ਸੀਤ ਲਹਿਰ ਜਾਰੀ ਰਹੇਗੀ। ਮੌਸਮ ਵਿਭਾਗ ਨੇ ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ ਤੇ ਉਤਰ ਪ੍ਰਦੇਸ਼ ਵਿਚ ਰੈਡ ਅਲਰਟ ਜਾਰੀ ਕੀਤਾ ਹੈ। ਇਸ ਵੇਲੇ ਉਤਰ ਭਾਰਤ ਵਿਚ ਠੰਢ ਦਾ ਕਹਿਰ ਜਾਰੀ ਹੈ ਤੇ ਅੱਜ ਸਾਰੇ ਉਤਰੀ ਭਾਰਤ ਵਿਚ ਦੁਪਹਿਰ ਤਕ ਧੁੰਦ ਰਹੀ। ਮੌਸਮ ਤੇ ਸਿਹਤ ਵਿਭਾਗ ਨੇ ਦਮੇ ਦੇ ਮਰੀਜ਼ਾਂ ਨੂੰ ਸਵੇਰ ਦੀ ਸੈਰ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ।