ਨੌਜਵਾਨਾਂ ਲਈ ਕੰਮ ਤੇ ਵਿਦੇਸ਼ ਯਾਤਰਾ ਅਸਾਨ ਬਣਾਏਗੀ ਸਰਕਾਰ: ਜੈਸ਼ੰਕਰ

ਨਵੀਂ ਦਿੱਲੀ: ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅੱਜ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਨੌਜਵਾਨਾਂ ਲਈ ਵੱਧ ਤੋਂ ਵੱਧ ਨੌਕਰੀਆਂ ਦੇ ਮੌਕੇ ਪੈਦਾ ਕਰਨੇ ਹਨ। ਸਰਕਾਰ ਯਤਨ ਕਰ ਰਹੀ ਹੈ ਕਿ ਨੌਜਵਾਨਾਂ ਨੂੰ ਵਿਸ਼ਵੀਕਰਨ ਲਈ ਵਧੀਆ ਕੰਮ ਵਾਲਾ ਮਾਹੌਲ ਮਿਲੇ ਤੇ ਉਹ ਸੁਰੱਖਿਅਤ ਯਾਤਰਾ ਦਾ ਤਜਰਬਾ ਹੰਢਾਉਣ। ਉਨ੍ਹਾਂ ਇੰਦੌਰ ਵਿੱਚ ਯੁਵਾ ਪਰਵਾਸੀ ਭਾਰਤੀ ਦਿਵਸ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਹ ਮਾਈਗ੍ਰੇਸ਼ਨ ਅਤੇ ਮੋਬਿਲਿਟੀ ਪਾਰਟਨਰਸ਼ਿਪ ਦਾ ਰੂਪ ਲੈ ਸਕਦਾ ਹੈ ਜਿਵੇਂ ਹਾਲ ਹੀ ਵਿੱਚ ਜਰਮਨੀ, ਡੈਨਮਾਰਕ, ਪੁਰਤਗਾਲ, ਫਰਾਂਸ ਅਤੇ ਯੂਕੇ ਨਾਲ ਕੀਤਾ ਗਿਆ ਸੀ। ਵਿਦੇਸ਼ ਮੰਤਰੀ ਨੇ ਆਸਟਰੀਆ ਨਾਲ ਹਾਲ ਹੀ ਵਿਚ ਵਰਕਿੰਗ ਹੋਲੀਡੇ ਪ੍ਰੋਗਰਾਮ ਅਤੇ ਆਸਟਰੇਲੀਅਨ ਸਰਕਾਰ ਵਲੋਂ ਉਦਾਰ ਦੀਆਂ ਕੰਮ ਦੀਆਂ ਸਥਿਤੀਆਂ ਦਾ ਵੀ ਹਵਾਲਾ ਦਿੱਤਾ।

Leave a Reply