ਯੂਕੇ: ਭਾਰਤੀ ਵਿਦਿਆਰਥੀਆਂ ਲਈ ਵਿਦੇਸ਼ ਵਿਚ ਪੜ੍ਹਾਈ ਕਰਨੀ ਹੋਈ ਔਖੀ

ਨਵੀਂ ਦਿੱਲੀ: ਇਸ ਸਾਲ ਭਾਰਤੀਆਂ ਨੂੰ ਯੂਕੇ ਦਾ ਵਿਦਿਆਰਥੀ ਵੀਜ਼ਾ ਸਭ ਤੋਂ ਵੱਧ ਜਾਰੀ ਕੀਤਾ ਗਿਆ ਹੈ ਪਰ ਮਹਿੰਗਾਈ ਵਧਣ ਨਾਲ ਕੌਮਾਂਤਰੀ ਵਿਦਿਆਰਥੀਆਂ ਲਈ ਉਨ੍ਹਾਂ ਸ਼ਹਿਰਾਂ ਵਿੱਚ ਰਿਹਾਇਸ਼ ਲੱਭਣਾ ਅਤੇ ਜ਼ਿੰਦਗੀ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ। ਮਾਹਿਰਾਂ ਅਨੁਸਾਰ ਵਿਦੇਸ਼ਾਂ ਦੀ ਪੜ੍ਹਾਈ ਉਨ੍ਹਾਂ ਵਿਦਿਆਰਥੀਆਂ ਲਈ ਕਾਫੀ ਖੱਜਲ-ਖੁਆਰੀ ਵਾਲੀ ਬਣ ਗਈ ਹੈ ਜੋ ਹਾਲ ਹੀ ਵਿਚ ਬਰਤਾਨੀਆ ਗਏ ਹਨ। ਉਨ੍ਹਾਂ ਲਈ ਸਭ ਤੋਂ ਔਖ ਸਸਤਾ ਘਰ ਲੱਭਣਾ ਹੈ ਜੋ ਹਾਲ ਦੀ ਘੜੀ ਮਿਲ ਨਹੀਂ ਰਿਹਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਵਧੀ ਮਹਿੰਗਾਈ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਯੂਕੇ ਦੀ ਮਹਿੰਗਾਈ 2022 ਵਿੱਚ ਰਿਕਾਰਡ ਉੱਚਾਈ ’ਤੇ ਪੁੱਜ ਗਈ ਹੈ।

Leave a Reply

error: Content is protected !!