ਜਵਾਨੀ ’ਚ ਬੁਢਾਪੇ ਦਾ ਕਾਰਨ ਬਣਦੀ ਹੈ ਕੈਲਸ਼ੀਅਮ ਦੀ ਘਾਟ

ਅਸੀਂ ਸਾਰੇ ਜਾਣਦੇ ਹਾਂ ਕਿ ਕੈਲਸ਼ੀਅਮ ਸਾਡੇ ਸਰੀਰ ਲਈ ਕਿੰਨਾ ਜ਼ਰੂਰੀ ਹੈ। ਇਸ ਦੀ ਕਮੀ ਹੋਣ ‘ਤੇ ਦੰਦਾਂ ਅਤੇ ਹੱਡੀਆਂ ‘ਚ ਕਮਜ਼ੋਰੀ ਆਉਣ ਲਗਦੀ ਹੈ। ਨਹੁੰ ਕੱਚੇ ਹੋ ਜਾਂਦੇ ਹਨ। 30 ਸਾਲ ਦੀ ਉਮਰ ਤੋਂ ਬਾਅਦ ਇਸ ਦੀ ਘਾਟ ਸ਼ੁਰੂ ਹੋ ਜਾਂਦੀ ਹੈ, ਇਸ ਲਈ ਡਾਕਟਰ ਕੁਝ ਸਪਲੀਮੈਂਟਸ ਅਤੇ ਗੋਲੀਆਂ ਖਾਣ ਲਈ ਕਹਿੰਦੇ ਹਨ, ਪਰ ਜੇਕਰ ਤੁਸੀਂ ਕੁਦਰਤੀ ਭੋਜਨਾਂ ਰਾਹੀਂ ਕੈਲਸ਼ੀਅਮ ਦਾ ਸੇਵਨ ਕਰਦੇ ਹੋ, ਤਾਂ ਤੁਹਾਨੂੰ ਕਿਸੇ ਕਿਸਮ ਦੀ ਦਵਾਈ ਲੈਣ ਦੀ ਜ਼ਰੂਰਤ ਨਹੀਂ ਪਵੇਗੀ, ਪਰ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੋ ਰਹੀ ਹੈ?

ਕੈਲਸ਼ੀਅਮ ਦੀ ਘਾਟ ਦੇ ਲੱਛਣ

* ਜੇਕਰ ਸਰੀਰ ‘ਚ ਕੈਲਸ਼ੀਅਮ ਦੀ ਘਾਟ ਹੋਵੇਗੀ, ਤਾਂ ਤੁਹਾਡੀਆਂ ਮਾਸਪੇਸ਼ੀਆਂ ਵਿੱਚ ਦਰਦ ਰਹੇਗਾ।
* ਉੱਠਣ, ਬੈਠਣ ਅਤੇ ਤੁਰਨ ਵੇਲੇ ਦਰਦ ਹੋਵੇਗਾ, ਪੱਟਾਂ ਵਿੱਚ ਵੀ ਦਰਦ ਮਹਿਸੂਸ ਹੋ ਸਕਦਾ ਹੈ।
* ਹੱਡੀਆਂ ਦੇ ਜੋੜਾਂ ਵਿੱਚ ਦਰਦ ਰਹਿੰਦਾ ਹੈ।
* ਸਰੀਰ ਵਿੱਚ ਕਮਜ਼ੋਰੀ ਦੇ ਕਾਰਨ ਚੱਕਰ ਆਉਂਦੇ ਹਨ, ਤੁਹਾਨੂੰ ਕਿਸੇ ਵੀ ਕੰਮ ਵਿੱਚ ਧਿਆਨ ਲਗਾਉਣਾ ਮੁਸ਼ਕਲ ਹੁੰਦਾ ਹੈ।
* ਯਾਦਦਾਸ਼ਤ ਕਮਜ਼ੋਰ ਹੋਣ ਲੱਗਦੀ ਹੈ।
* ਨਹੁੰ ਕੱਚੇ ਹੋ ਜਾਂਦੇ ਹਨ ਅਤੇ ਚਿੱਟੇ ਨਿਸ਼ਾਨ ਪੈਣੇ ਸ਼ੁਰੂ ਹੋ ਜਾਂਦੇ ਹਨ।

 

ਹੁਣ ਤੁਹਾਨੂੰ ਦੱਸਦੇ ਹਾਂ ਕਿ ਕੈਲਸ਼ੀਅਮ ਨੂੰ ਕੁਦਰਤੀ ਤਰੀਕੇ ਨਾਲ ਕਿਵੇਂ ਪੂਰਾ ਕਿਵੇ ਰੱਖਣਾ ਹੈ?

* ਆਮ ਸਥਿਤੀ ਵਿੱਚ ਬਾਲਗਾਂ ਨੂੰ ਇੱਕ ਦਿਨ ਵਿੱਚ ਲਗਭਗ 700 ਮਿਲੀਗ੍ਰਾਮ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਤੁਹਾਨੂੰ ਆਪਣੀ ਖੁਰਾਕ ਵਿੱਚ ਉਹ ਚੀਜ਼ਾਂ ਸ਼ਾਮਲ ਕਰਨ ਦੀ ਜ਼ਰੂਰਤ ਹੁੰਦੀ ਹੈ ਜੋ ਕੈਲਸ਼ੀਅਮ ਨਾਲ ਭਰਪੂਰ ਹੋਣ। ਸਭ ਤੋਂ ਪਹਿਲਾਂ ਡੇਅਰੀ ਉਤਪਾਦ ਭਾਵ ਦੁੱਧ ਜਾਂ ਦੁੱਧ ਨਾਲ ਬਣੀਆਂ ਚੀਜ਼ਾਂ ਜਿਵੇਂ ਦਹੀਂ, ਪਨੀਰ ਆਦਿ ਖਾਓ।
* ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਬਰੋਕਲੀ, ਭਿੰਡੀ, ਸਾਗ, ਪਾਲਕ ਆਦਿ ਦਾ ਸੇਵਨ ਕਰੋ। ਇੱਕ ਕੱਪ ਉਬਲੀ ਹੋਈ ਪਾਲਕ ਤੁਹਾਡੇ ਸਰੀਰ ਵਿੱਚ 25 ਫ਼ੀਸਦੀ ਤੱਕ ਕੈਲਸ਼ੀਅਮ ਦੀ ਘਾਟ ਪੂਰੀ ਕਰਦੀ ਹੈ।  * ਜੇਕਰ ਤੁਸੀਂ ਨਾਨ-ਵੈਜ ਖਾਂਦੇ ਹੋ ਤਾਂ ਭੋਜਨ ‘ਚ ਆਂਡੇ ਅਤੇ ਮੱਛੀ ਨੂੰ ਜ਼ਰੂਰ ਸ਼ਾਮਲ ਕਰੋ।
* ਮੁੱਠੀ ਭਰ ਮੇਵੇ ਖਾਸ ਕਰਕੇ ਬਦਾਮ ਖਾਓ। ਮੇਵਿਆਂ ‘ਚ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ​ਬਣਾਉਂਦਾ ਹੈ। ਇਨ੍ਹਾਂ ਵਿੱਚ ਮੈਗਨੀਸ਼ੀਅਮ ਅਤੇ ਫਾਸਫੋਰਸ ਵੀ ਹੁੰਦਾ ਹੈ। ਮੈਗਨੀਸ਼ੀਅਮ ਹੱਡੀਆਂ ਵਿੱਚ ਕੈਲਸ਼ੀਅਮ ਨੂੰ ਸੋਖਣ ਵਿੱਚ ਸਹਾਇਤਾ ਕਰਦਾ ਹੈ।

*ਕੇਲੇ ਅਤੇ ਸੰਤਰੇ ਜ਼ਰੂਰ ਖਾਣੇ ਚਾਹੀਦੇ ਹਨ ।
* ਇਸ ਤੋਂ ਇਲਾਵਾ ਵਿਟਾਮਿਨ ਡੀ ਦੀ ਸਹੀ ਮਾਤਰਾ ਵੀ ਸਰੀਰ ਵਿੱਚ ਹੋਣੀ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਸਰੀਰ ਵਿੱਚ ਵਿਟਾਮਿਨ ਡੀ ਘੱਟ ਹੋਵੇਗਾ ਤਾਂ ਕੈਲਸ਼ੀਅਮ ਦੀ ਘਾਟ ਰਹੇਗੀ। ਦਰਅਸਲ, ਵਿਟਾਮਿਨ ਡੀ ਹੀ ਕੈਲਸ਼ੀਅਮ ਨੂੰ ਸਰੀਰ ‘ਚ ਜਜ਼ਬ ਕਰਨ ਵਿੱਚ ਮਦਦ ਕਰਦਾ ਹੈ। ਇਸ ਲਈ ਸਵੇਰੇ ਤਾਜ਼ੀ ਤੇ ਕੋਸੀ ਧੁੱਪ ਸੇਕੋ ।

* ਜੇਕਰ ਇਨ੍ਹਾਂ ਚੀਜ਼ਾਂ ਤੋਂ ਵੀ ਸਰੀਰ ਵਿੱਚ ਕੈਲਸ਼ੀਅਮ ਜਾਂ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ, ਤਾਂ ਡਾਕਟਰ ਨਾਲ ਸੰਪਰਕ ਕਰੋ। ਸਰੀਰ ਵਿੱਚ ਕੈਲਸ਼ੀਅਮ ਦੀ ਘਾਟ ਨਾਲ ਅਨੀਮੀਆ (ਖੂਨ ਦੀ ਘਾਟ) ਵੀ ਹੋ ਸਕਦਾ ਹੈ, ਇਸ ਲਈ ਕੈਲਸ਼ੀਅਮ ਨੂੰ ਸਹੀ ਮਾਤਰਾ ਵਿੱਚ ਖਾਂਦੇ ਰਹੋ।

Leave a Reply

error: Content is protected !!