ਸ਼ਰਾਬ ਦੀ ਇਕ ਬੂੰਦ ਵੀ ਤੁਹਾਡੇ ਲਈ ਕਿੰਨੀ ਹੈ ਖ਼ਤਰਨਾਕ, WHO ਨੇ ਕੀਤਾ ਇਹ ਖ਼ੁਲਾਸਾ

ਸ਼ਰਾਬ ਸਾਡੀ ਸਿਹਤ ਲਈ ਹਾਨੀਕਾਰਕ ਹੁੰਦੀ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਸ਼ਰਾਬ ਪੀਣ ਨੂੰ ਲੈ ਕੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ। WHO ਦਾ ਕਹਿਣਾ ਹੈ ਕਿ ਸ਼ਰਾਬ ਦੀ ਇਕ ਬੂੰਦ ਨਾਲ ਹੀ ਕੈਂਸਰ ਦਾ ਖ਼ਤਰਾ ਸ਼ੁਰੂ ਹੋ ਜਾਂਦਾ ਹੈ। ਸ਼ਰਾਬ ਦੀ ਕਿਸੇ ਵੀ ਮਾਤਰਾ ‘ਚ ਸੇਵਨ ਕਰਨ ਨੂੰ ਮਨੁੱਖੀ ਸਿਹਤ ਲਈ ਸੁਰੱਖਿਅਤ ਨਹੀਂ ਕਿਹਾ ਜਾ ਸਕਦਾ।

‘ਦਿ ਲਾਂਸੇਟ ਪਬਲਿਕ ਹੈਲਥ’ ਵਿਚ ਪ੍ਰਕਾਸ਼ਿਤ ਇਕ ਬਿਆਨ ‘ਚ ਕਿਹਾ ਗਿਆ ਕਿ ਵਿਸ਼ਵ ਸੰਸਥਾ ਨੇ ਸਿੱਟਾ ਕੱਢਿਆ ਹੈ ਕਿ ਜਦੋਂ ਸ਼ਰਾਬ ਪੀਣ ਦੀ ਗੱਲ ਆਉਂਦੀ ਹੈ, ਤਾਂ ਇਸ ਦੀ ਕੋਈ ਸੁਰੱਖਿਅਤ ਮਾਤਰਾ ਨਹੀਂ ਹੈ ਜੋ ਸਿਹਤ ਨੂੰ ਪ੍ਰਭਾਵਤ ਨਾ ਕਰਦੀ ਹੋਵੇ। ਇਸ ਤੋਂ ਕੋਈ ਫ਼ਰਕ ਨਹੀਂ ਪੈਦਾ ਕਿ ਤੁਸੀਂ ਕਿੰਨੀ ਮਾਤਰਾ ਵਿਚ ਪੀਂਦੇ ਹੋ। ਪੀਣ ਵਾਲੇ ਦੀ ਸਿਹਤ ਲਈ ਜ਼ੋਖਮ ਸ਼ਰਾਬ ਦੀ ਪਹਿਲੀ ਤੋਂ ਬੂੰਦ ਤੋਂ ਸ਼ੁਰੂ ਹੋ ਜਾਂਦਾ ਹੈ। ਬਿਆਨ ਵਿਚ ਕਿਹਾ ਗਿਆ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਘੱਟ ਸ਼ਰਾਬ ਪੀਣਾ ਸਿਹਤ ਲਈ ਸੁਰੱਖਿਅਤ ਹੈ, ਜਿਵੇਂ ਦਹਾਕਿਆਂ ਤੋਂ ਕਿਹਾ ਜਾ ਰਿਹਾ ਹੈ। ਜਿੰਨਾ ਜ਼ਿਆਦਾ ਤੁਸੀਂ ਪੀਂਦੇ ਹੋ, ਇਹ ਓਨਾ ਹੀ ਜ਼ਿਆਦਾ ਨੁਕਸਾਨਦੇਹ ਹੈ।

ਰਿਪੋਰਟ ਮੁਤਾਬਕ ਹਾਲ ਹੀ ‘ਚ ਇਕ ਸਟੱਡੀ ਵਿਚ ਖ਼ੁਲਾਸਾ ਹੋਇਆ ਹੈ ਕਿ ਸ਼ਰਾਬ ਅਤੇ ਕੈਂਸਰ ਦਾ ਸਿੱਧਾ ਲਿੰਕ ਹੁੰਦਾ ਹੈ। ਸ਼ਰਾਬ ਘੱਟੋ-ਘੱਟ ਸੱਤ ਕਿਸਮਾਂ ਦੇ ਕੈਂਸਰ ਦਾ ਕਾਰਨ ਬਣਦੀ ਹੈ, ਜਿਸ ਵਿਚ ਸਭ ਤੋਂ ਆਮ ਕੈਂਸਰ ਕਿਸਮਾਂ ਜਿਵੇਂ ਕਿ ਅੰਤੜੀਆਂ ਦਾ ਕੈਂਸਰ ਅਤੇ ਔਰਤਾਂ ਵਿਚ ਛਾਤੀ ਦਾ ਕੈਂਸਰ ਸ਼ਾਮਲ ਹੈ। ਈਥਾਨੌਲ (ਅਲਕੋਹਲ) ਜੈਵਿਕ ਵਿਧੀ ਦੁਆਰਾ ਕੈਂਸਰ ਦਾ ਕਾਰਨ ਬਣਦਾ ਹੈ ਕਿਉਂਕਿ ਮਿਸ਼ਰਣ ਸਰੀਰ ਵਿਚ ਟੁੱਟ ਜਾਂਦਾ ਹੈ। WHO ਦਾ ਕਹਿਣਾ ਹੈ ਕਿ ਮਤਲਬ ਇਹ ਹੈ ਕਿ ਅਲਕੋਹਲ ਵਾਲਾ ਕੋਈ ਵੀ ਪੀਣ ਵਾਲੇ ਪਦਾਰਥ ਤੋਂ ਕੈਂਸਰ ਹੋਣ ਦਾ ਖ਼ਤਰਾ ਪੈਦਾ ਕਰਦਾ ਹੈ।

ਇਹ ਅਧਿਐਨ ਅਮਰੀਕਾ ਦੇ ਨੈਸ਼ਨਲ ਕੈਂਸਰ ਇੰਸਟੀਚਿਊਟ ਦੇ ਐਸੋਸੀਏਟ ਡਾਇਰੈਕਟਰ ਵਿਲੀਅਮ ਐਮਪੀ ਕਲੇਨ ਦੇ ਨਿਰਦੇਸ਼ਨ ਹੇਠ ਕੀਤਾ ਗਿਆ ਸੀ। ਅਧਿਐਨ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਕੁਝ ਲੋਕ ਸੋਚਦੇ ਹਨ ਕਿ ਵਾਈਨ ਪੀਣਾ ਸਿਹਤ ਲਈ ਫਾਇਦੇਮੰਦ ਹੈ, ਪਰ ਅਜਿਹਾ ਨਹੀਂ ਹੈ। ਵਾਈਨ ਅਤੇ ਬੀਅਰ ਪੀਣ ਨਾਲ ਕੈਂਸਰ ਦਾ ਖ਼ਤਰਾ ਵੀ ਵੱਧ ਜਾਂਦਾ ਹੈ।

Leave a Reply

error: Content is protected !!