ਸਿੱਖਸ ਆਫ ਅਮੈਰਿਕਾ ਦੇ ਉੱਚ ਪੱਧਰੀ ਵਫ਼ਦ ਨੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨਾਲ ਕੀਤੀ ਮੁਲਾਕਾਤ
ਨਿਊਜਰਸੀ: ਅਮਰੀਕਾ ਫ਼ੇਰੀ ’ਤੇ ਆਏ ਭਾਰਤ ਦੇ ਕੇਂਦਰੀ ਮੰਤਰੀ ਕਾਮਰਸ ਐਂਡ ਇੰਡਸਟਰੀ, ਕਨਜ਼ਿਊਮਰ ਅਫ਼ੇਅਰ, ਟੂਲ ਐਂਡ ਡਿਸਟਰੀਬਿਊਸ਼ਨ ਪਿਯੂਸ਼ ਗੋਇਲ ਦੇ ਸਵਾਗਤ ਵਿਚ ਭਾਰਤੀ ਕੌਂਸਲੇਟ ਨਿਊਯਾਰਕ ਵਲੋਂ ਨਿਊ ਜਰਸੀ ਦੇ ਐਡੀਸਨ ਸ਼ਹਿਰ ਵਿਚ ਇਕ ਸਵਾਗਤੀ ਸਮਾਰੋਹ ਅਯੋਜਿਤ ਕੀਤਾ ਗਿਆ। ਇਸ ਮੌਕੇ ਸ਼ੁਰੂਆਤ ਵਿਚ ਭਾਰਤੀ ਸੰਗੀਤ ਤੇ ਨਾਚ ਨਾਲ ਸਬੰਧਿਤ ਸੱਭਿਅਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਉਪਰੰਤ ਭਾਰਤੀ ਕੌਂਸਲ ਜਨਰਲ ਰਨਧੀਰ ਜੈਸ਼ਵਾਲ ਵਲੋਂ ਪਿਯੂਸ਼ ਗੋਇਲ ਦਾ ਸਵਾਗਤ ਕੀਤਾ ਗਿਆ।
ਯੂਸ਼ ਗੋਇਲ ਨੇ ਇਸ ਪੱਤਰ ਨੂੰ ਹਾਸਲ ਕਰਦਿਆਂ ਮੋਦੀ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਵਿਦੇਸ਼ਾਂ ਵਿਚ ਤਰੱਕੀ ਕਰ ਰਹੇ ਭਾਰਤੀਆਂ ਨਾਲ ਭਾਰਤ ਦੇਸ਼ ਦਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ। ਉਨਾਂ ਵਾਅਦਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਸਰਕਾਰ ਪ੍ਰਵਾਸੀਆਂ ਦੇ ਹਮੇਸ਼ਾ ਨਾਲ ਹੈ ਅਤੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਵਚਨਬੱਧ ਹੈ।