ਸੱਪ ਨੂੰ ਮਾਰਨ ‘ਤੇ ਜੰਗਲਾਤ ਵਿਭਾਗ ਨੇ ਦੋਸ਼ੀ ਖ਼ਿਲਾਫ਼ ਦਰਜ ਕਰਵਾਈ FIR

ਬਾਗਵਤ: ਉੱਤਰ ਪ੍ਰਦੇਸ਼ ਦੇ ਬਾਗਪਤ ‘ਚ ਇਕ ਵਿਅਕਤੀ ‘ਤੇ ਸੱਪ ਨੂੰ ਮਾਰਨ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਗਿਆ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇੱਥੋਂ ਦੇ ਛਪਰੌਲੀ ਇਲਾਕੇ ‘ਚ ਸਬਕਾ ਪਿੰਡ ‘ਚ ਹੋਈ ਘਟਨਾ ਤੋਂ ਬਾਅਦ ਜੰਗਲਾਤ ਵਿਭਾਗ ਦੀ ਸ਼ਿਕਾਇਤ ‘ਤੇ ਐੱਫ.ਆਈ.ਆਰ. ਦਰਜ ਕੀਤੀ ਗਈ। ਪੁਲਸ ਨੇ ਦੱਸਿਆ ਕਿ ਦੋਸ਼ੀ ਸਵਾਲੀਨ ਫਰਾਰ ਹੈ। ਇੰਚਾਰਜ ਡਵੀਜ਼ਨਲ ਜੰਗਲਾਤ ਅਧਿਕਾਰੀ ਹੇਮੰਤ ਕੁਮਾਰ ਸੇਠ ਨੇ ਮੰਗਲਵਾਰ ਨੂੰ ਦੱਸਿਆ ਕਿ ਛਪਰੌਲੀ ਥਾਣਾ ਖੇਤਰ ਦੇ ਸ਼ਬਕਾ ਪਿੰਡ ‘ਚ ਸਵਾਲੀਨ ਨਾਮੀ ਨੌਜਵਾਨ ਨੇ ਸਥਾਨਕ ਵਾਸੀ ਰਾਮ ਸ਼ਰਨ ਦੇ ਘਰੋਂ ਨਿਕਲੇ ਸੱਪ ਨੂੰ ਲਾਠੀ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ।

ਉਨ੍ਹਾਂ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਘਟਨਾ ਦੀ ਸੂਚਨਾ ਸੋਮਵਾਰ ਨੂੰ ਮਿਲੀ, ਜਿਸ ਤੋਂ ਬਾਅਜ ਜੰਗਲਾਤ ਰੱਖਿਅਕ ਸੰਜੇ ਕੁਮਾਰ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਵਾਇਆ। ਸੇਠ ਨੇ ਕਿਹਾ ਕਿ ਇੰਚਾਰਜ ਡਵੀਜ਼ਨਲ ਜੰਗਲਾਤ ਅਧਿਕਾਰੀ ਅਨੁਸਾਰ, ਸੱਪ ਨੂੰ ਕਿਵੇਂ ਮਾਰਿਆ ਗਿਆ, ਇਹ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਹਾਲਾਂਕਿ ਪਹਿਲੀ ਨਜ਼ਰ ਪ੍ਰਤੀਤ ਹੁੰਦਾ ਹੈ ਕਿ ਸੱਪ ਨੂੰ ਕਿਸੇ ਚੀਜ਼ ਨਾਲ ਕੁਚਲ ਕੇ ਮਾਰਿਆ ਗਿਆ ਹੈ। ਛਪਰੌਲੀ ਦੇ ਥਾਣਾ ਇੰਚਾਰਜ ਨਿਤਿਨ ਪਾਂਡੇ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਜੰਗਲੀ ਜੀਵ ਸੁਰੱਖਿਆ ਐਕਟ ਦੇ ਅਧੀਨ ਰਿਪੋਰਟ ਦਰਜ ਕੀਤੀ ਗਈ ਹੈ। ਫਿਲਹਾਲ ਦੋਸ਼ੀ ਫਰਾਰ ਹੈ। ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Leave a Reply