ਪਿਓ ਦੇ ਨਾਂ ‘ਤੇ ਧੱਬਾ; ਧੀ ਦੇ ਰੋਣ ਦੀ ਆਵਾਜ਼ ਤੋਂ ਦੁਖੀ ਹੋ ਕੰਧ ‘ਚ ਮਾਰਿਆ ਸਿਰ, ਫਿਰ ਝਾੜੀਆਂ ‘ਚ ਸੁੱਟਿਆ

ਰਾਜਕੋਟ- ਗੁਜਰਾਤ ਦੇ ਰਾਜਕੋਟ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਮਤਰੇਏ ਪਿਓ ਨੇ ਆਪਣੀ ਢਾਈ ਸਾਲ ਦੀ ਧੀ ਦਾ ਕਤਲ ਕਰ ਦਿੱਤਾ, ਕਿਉਂਕਿ ਉਹ ਰੋ ਰਹੀ ਸੀ। ਪਿਓ ਉਸ ਦੇ ਰੋਣ ਦੀ ਆਵਾਜ਼ ਨੂੰ ਬਰਦਾਸ਼ਤ ਨਾ ਕਰ ਸਕਿਆ ਅਤੇ ਗੁੱਸੇ ਵਿਚ ਆ ਕੇ ਉਸ ਨੇ ਪਹਿਲਾਂ ਧੀ ਦਾ ਸਿਰ ਕੰਧ ‘ਚ ਮਾਰਿਆ। ਨਿਰਦਈ ਪਿਓ ਇੱਥੇ ਹੀ ਨਹੀਂ ਰੁੱਕਿਆ ਉਸ ਨੇ ਗਲ਼ ਘੁੱਟ ਕੇ ਬੱਚੀ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਆਪਣੇ ਸੀਨੇ ਨਾਲ ਲਾ ਕੇ ਝਾੜੀਆਂ ਵਿਚ ਸੁੱਟ ਆਇਆ। ਪੁਲਸ ਨੇ ਦੋਸ਼ੀ ਪਿਓ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੱਸਿਆ ਜਾਂਦਾ ਹੈ ਕਿ ਦੋਸ਼ੀ ਪਿਓ ਨੇ ਥਾਣੇ ਵਿਚ ਧੀ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਖ਼ੁਦ ਦਰਜ ਕਰਵਾਈ ਸੀ। ਸ਼ਿਕਾਇਤ ‘ਚ ਦੋਸ਼ੀ ਨੇ ਕਿਹਾ ਸੀ ਕਿ ਉਸ ਦੀ ਪਤਨੀ ਨਾਲ ਬੱਚੀ ਲਾਪਤਾ ਹੈ। ਇਸ ਦਰਮਿਆਨ ਪੁਲਸ ਨੂੰ ਕਿਸੇ ਨੇ ਫੋਨ ਕਰ ਕੇ ਸੂਚਨਾ ਦਿੱਤੀ ਕਿ ਇਕ ਬੱਚੀ ਦੀ ਲਾਸ਼ ਇਲਾਕੇ ਦੇ ਗੋਂਡਲ ਚੌਕ ਦੇ ਸਾਹਮਣੇ ਝਾੜੀਆਂ ਵਿਚ ਪਈ ਹੈ। ਇਹ ਘਟਨਾ ਬੀਤੇ ਸ਼ੁੱਕਰਵਾਰ ਦੀ ਹੈ। ਪੁਲਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਬੱਚੀ ਦੀ ਲਾਸ਼ ਨੂੰ ਬਰਾਮਦ ਕੀਤਾ। ਬਾਅਦ ਵਿਚ ਪੁਲਸ ਨੂੰ ਪਤਾ ਲੱਗਾ ਕਿ ਦੋਸ਼ੀ ਅਮਿਤ ਗੌਰ ਨੇ ਜਿਸ ਬੱਚੀ ਬਾਰੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਆਈ ਸੀ, ਉਹ ਲਾਸ਼ ਉਸ ਦੀ ਧੀ ਹੈ।

ਬੱਚੀ ਦੀ ਪਛਾਣ ਕਰਨ ਤੋਂ ਬਾਅਦ ਪੁਲਸ ਨੇ CCTV ਫੁਟੇਜ ਦੀ ਤਲਾਸ਼ੀ ਲਈ ਤਾਂ ਸ਼ਨੀਵਾਰ ਦੁਪਹਿਰ ਦੀ ਇਕ ਫੁਟੇਜ ਮਿਲੀ, ਜਿਸ ‘ਚ ਦੋਸ਼ੀ ਪਿਤਾ ਨੂੰ ਧੀ ਦੀ ਲਾਸ਼ ਚੁੱਕਦੇ ਹੋਏ ਦੇਖਿਆ ਗਿਆ। ਹਾਲਾਂਕਿ ਉਦੋਂ ਤੱਕ ਦੋਸ਼ੀ ਫਰਾਰ ਹੋ ਗਿਆ ਸੀ। ਸੋਮਵਾਰ ਸ਼ਾਮ ਨੂੰ ਦੋਸ਼ੀ ਨੂੰ ਮੇਹਸਾਣਾ ਦੇ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ ਗਿਆ। ਉਹ ਟਰੇਨ ਰਾਹੀਂ ਯੂਪੀ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।

Leave a Reply

error: Content is protected !!