ਪੰਜਾਬ ਫੇਰੀ ਨੂੰ ਲੈ ਕੇ ਰਾਹੁਲ ਗਾਂਧੀ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਅੰਮ੍ਰਿਤਸਰ: ਕਾਂਗਰਸ ਦੇ ਸੀਨੀਅਰ ਅਾਗੂ ਰਾਹੁਲ ਗਾਂਧੀ ਵੱਲੋਂ ਪਿਛਲੇ ਸਮੇਂ ਤੋਂ ਸ਼ੁਰੂ ਕੀਤੀ ਭਾਰਤ ਜੋੜੋ ਪਦ ਨੂੰ ਪੰਜਾਬ ਵਿਚ ਸ਼ੁਰੂ ਕਰਨ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚ ਗਏ ਹਨ। ਸੂਤਰਾਂ ਅਨੁਸਾਰ ਰਾਹੁਲ ਗਾਂਧੀ ਜਹਾਜ਼ ਰਾਹੀਂ ਅੰਮ੍ਰਿਤਸਰ ਪਹੁੰਚੇ ਤੇ 2 ਵਜੇ ਦੇ ਕਰੀਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਏ। ਉਨ੍ਹਾਂ ਕੀਰਤਨ ਸਰਵਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੌਜੂਦ ਸਨ।
ਕਿਹਾ ਜਾ ਰਿਹਾ ਹੈ ਕਿ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਰਾਹੁਲ ਗਾਂਧੀ ਸ਼ਾਮ 4 ਵਜੇ ਤੱਕ ਅੰਬਾਲਾ ਵਾਪਸ ਆਉਣਗੇ। ਫਿਰ 11 ਜਨਵਰੀ ਦੀ ਸਵੇਰ ਨੂੰ ਉਨ੍ਹਾਂ ਦੀ ਭਾਰਤ ਜੋੜੋ ਯਾਤਰਾ ਦਿੱਲੀ-ਅੰਮ੍ਰਿਤਸਰ NH-1 ‘ਤੇ ਸ਼ੰਭੂ ਸਰਹੱਦ ਤੋਂ ਪੰਜਾਬ ਵਿੱਚ ਦਾਖਲ ਹੋਵੇਗੀ। ਰਾਹੁਲ ਪਹਿਲੀ ਰਾਤ ਸਰਹਿੰਦ ਸਰਹਿੰਦ ਵਿਖੇ ਰੁਕਣਗੇ, ਜਿਸ ਤੋਂ ਬਾਅਦ ਅਗਲੇ ਦਿਨ ਸਵੇਰੇ ਵੇਲੇ ਰਾਹੁਲ ਗਾਂਧੀ ਪਾਵਨ ਸ਼ਹੀਦੀ ਅਸਥਾਨ ਗੁਰੂਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਦਰਸ਼ਨ ਕਰਨਗੇ ਜਿੱਥੇ ਨਤਮਸਤਕ ਹੋਣ ਤੋਂ ਬਾਅਦ ਉਹ ਸਵੇਰੇ 7 ਵਜੇ ਸਰਹਿੰਦ ਦੀ ਨਵੀਂ ਅਨਾਜ ਮੰਡੀ ਵਿਖੇ ਭਾਰਤ ਜੋੜੋ ਯਾਤਰਾ ਨਾਲ ਜੁੜ ਰਹੇ ਯਾਤਰੀਆਂ,ਪਾਰਟੀ ਵਰਕਰਾਂ ਅਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਨਗੇ ,ਜਿਸ ਉਪਰੰਤ ਭਾਰਤ ਜੋੜੋ ਯਾਤਰਾ ਮੰਡੀ ਗੋਬਿੰਦਗੜ੍ਹ-ਖੰਨਾ ਵਿਖੇ ਜਾਣ ਲਈ ਰਵਾਨਾ ਹੋਵੇਗੀ।
ਕਾਂਗਰਸੀ ਵਰਕਰਾਂ ਅਤੇ ਸਥਾਨਕ ਨੇਤਾਵਾਂ ਦੇ ਨਾਲ ਰਾਹੁਲ ਗਾਂਧੀ ਦੀ ਯਾਤਰਾ ਜੰਮੂ-ਕਸ਼ਮੀਰ ਤੋਂ ਜਲੰਧਰ ਆਦਮਪੁਰ ਤੋਂ ਪਠਾਨਕੋਟ ਹੁੰਦੇ ਹੋਏ ਪ੍ਰਵੇਸ਼ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੀ ਕੋਈ ਵੀ ਸਿਆਸੀ ਯਾਤਰਾ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਬਿਨਾਂ ਪੂਰੀ ਨਹੀਂ ਹੁੰਦੀ, ਇਸ ਲਈ ਰਾਹੁਲ ਗਾਂਧੀ ਨੇ ਵੀ ਪੰਜਾਬ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ।
ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਦੀ ਸਮਾਂ ਸੂਚੀ
1. 11 ਜਨਵਰੀ – ਦਿਨ 1
ਸਵੇਰ ਦਾ ਸਮਾਂ ਅਤੇ ਸਥਾਨ-
ਗੁਰਦੁਆਰਾ ਫ਼ਤਿਹਗੜ੍ਹ ਸਾਹਿਬ, ਸਰਹਿੰਦ – 6 ਵਜੇ
ਝੰਡਾ ਸੌਂਪਣ ਦੀ ਰਸਮ – ਸਵੇਰੇ 6:30 ਵਜੇ
ਪਦਯਾਤਰਾ ਸਵੇਰੇ 7 ਵਜੇ ਨਵੀਂ ਦਾਣਾ ਮੰਡੀ, ਸਰਹਿੰਦ ਵਿਖੇ ਮੁੜ ਸ਼ੁਰੂ ਹੋਵੇਗੀ।
ਸ਼ਾਮ ਵੇਲੇ ਯਾਤਰਾ ਦੀ ਸ਼ੁਰੂਆਤ ਦਾ ਸਮਾਂ ਅਤੇ ਸਥਾਨ- ਖਾਲਸਾ ਸਕੂਲ ਗਰਾਊਂਡ, ਮੰਡੀ ਗੋਬਿੰਦਗੜ੍ਹ ਦੁਪਹਿਰ 3:30 ਵਜੇ।
2. 12 ਜਨਵਰੀ-ਦਿਨ 2
ਸਵੇਰ ਦੀ ਸ਼ੁਰੂਆਤ ਦਾ ਸਮਾਂ ਅਤੇ ਸਥਾਨ: ਬਰਮਾਲੀਪੁਰ ਨੇੜੇ ਕਸ਼ਮੀਰ ਗਾਰਡਨ ਨੇੜੇ 6 ਵਜੇ
ਸਮਾਪਤੀ ਸਥਾਨ- ਸਮਰਾਲਾ ਚੌਂਕ ਦੁਪਹਿਰ 12 ਵਜੇ
ਨੋਟ – ਇਸ ਦਿਨ ਯਾਤਰਾ ਦਾ ਸ਼ਾਮ ਦਾ ਕੋਈ ਪੜਾਅ ਨਹੀਂ ਹੈ। ਪੂਰੇ 25 ਕਿਲੋਮੀਟਰ ਦੀ ਦੂਰੀ ਇੱਕ ਵਾਰ ਵਿੱਚ ਪੂਰੀ ਕੀਤੀ ਜਾਵੇਗੀ।
3. 13 ਜਨਵਰੀ – ਲੋਹੜੀ ਦੀ ਛੁੱਟੀ
4. 14 ਜਨਵਰੀ – ਦਿਨ 3
ਸਵੇਰ ਦੀ ਸ਼ੁਰੂਆਤ ਦਾ ਸਮਾਂ ਅਤੇ ਸਥਾਨ- ਨੇੜੇ ਲਾਡੋਵਾਲ ਟੋਲ, ਗਿੱਲ ਲੁਧਿਆਣਾ 6 ਵਜੇ
ਸ਼ਾਮ ਦਾ ਸਮਾਂ ਅਤੇ ਸਥਾਨ- ਜੇ.ਸੀ ਰਿਜ਼ੋਰਟ, ਗੋਰਾਇਆ ਦੁਪਹਿਰ 3:30 ਵਜੇ।
5. 15 ਜਨਵਰੀ – ਦਿਨ 4
ਸਵੇਰ ਦਾ ਸਮਾਂ ਅਤੇ ਸਥਾਨ- ਐਲ.ਪੀ.ਯੂ ਯੂਨੀਵਰਸਿਟੀ 6 ਵਜੇ
ਸ਼ਾਮ ਦਾ ਸਮਾਂ ਅਤੇ ਸਥਾਨ- ਬੀ.ਐਮ.ਸੀ ਚੌਂਕ ਜਲੰਧਰ ਦੁਪਹਿਰ 3:30 ਵਜੇ।
6. 16 ਜਨਵਰੀ – ਦਿਨ 5
ਸਵੇਰ ਦਾ ਸਮਾਂ ਅਤੇ ਸਥਾਨ-ਪਿੰਡ ਕਾਲਾ ਬੱਕਰਾ, ਨੇੜੇ ਅਵਤਾਰ ਰੀਜੈਂਸੀ ਸਵੇਰੇ 6 ਵਜੇ
ਸ਼ਾਮ ਦਾ ਸਮਾਂ ਅਤੇ ਸਥਾਨ-ਪਿੰਡ ਖਰਲ ਕਲਾਂ, ( ਹਲਕਾ ਆਦਮਪੁਰ) ਦੁਪਹਿਰ 3:30 ਵਜੇ।
7. 17 ਜਨਵਰੀ – ਦਿਨ 6
ਸਵੇਰ ਦਾ ਸਮਾਂ ਅਤੇ ਸਥਾਨ- ਝਿੰਗੜ ਖੁਰਦ, (ਹਲਕਾ ਦਸੂਹਾ) 6 ਵਜੇ
ਸ਼ਾਮ ਦਾ ਸਮਾਂ ਅਤੇ ਸਥਾਨ- ਗੌਂਸਪੁਰ, (ਹਲਕਾ ਦਸੂਹਾ) ਦੁਪਹਿਰ 3:30 ਵਜੇ।
8. 18 ਜਨਵਰੀ – ਦਿਨ 7
ਸਵੇਰ ਦਾ ਸਮਾਂ ਅਤੇ ਸਥਾਨ: ਭੰਗਾਲਾ, (ਹਲਕਾ ਮੁਕੇਰੀਆਂ)
ਨੋਟ: ਯਾਤਰਾ ਟੋਲ ਪਲਾਜ਼ਾ ਰਾਹੀਂ ਹਿਮਾਚਲ ਵਿੱਚ ਦਾਖਲ ਹੋਵੇਗੀ ਅਤੇ ਇੱਕ ਦਿਨ ਲਈ ਪੰਜਾਬ ਵਿੱਚ ਰਹੇਗੀ।
9. 19 ਜਨਵਰੀ – ਦਿਨ 8
ਦੁਪਹਿਰ 12 ਵਜੇ ਪਠਾਨਕੋਟ ਰੈਲੀ।
ਸ਼੍ਰੀ ਰਾਹੁਲ ਗਾਂਧੀ ਜੀ ਇਸ ਨੂੰ ਸੰਬੋਧਨ ਕਰਨਗੇ।
ਰੈਲੀ ਉਪਰੰਤ ਪੈਦਲ ਯਾਤਰਾ ਮਾਧੋਪੁਰ ਵੱਲ ਚੱਲੇਗੀ।