ਕੈਨੇਡਾ ‘ਚ ਲਾਪਤਾ ਹੋਈ 33 ਸਾਲਾ ਪੰਜਾਬਣ, ਪੁਲਸ ਨੇ ਜਾਰੀ ਕੀਤੀ ਤਸਵੀਰ

ਬਰੈਂਪਟਨ: ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਰੈਂਪਟਨ ਸ਼ਹਿਰ ’ਚ ਇੱਕ 33 ਸਾਲਾ ਪੰਜਾਬਣ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਪਛਾਣ 33 ਸਾਲਾ ਅਮਨਦੀਪ ਸੋਮੇਲ ਵਜੋਂ ਹੋਈ ਹੈ।ਪੀਲ ਰੀਜ਼ਨਲ ਪੁਲਸ ਨੇ ਇਸ ਸਬੰਧੀ ਇਕ ਟਵੀਟ ਕਰਕੇ ਜਾਣਕਾਰੀ ਦਿੱਤੀ।

ਅਮਨਦੀਪ ਨੂੰ ਆਖਰੀ ਵਾਰ 7 ਜਨਵਰੀ ਨੂੰ ਸ਼ਾਮ 7 ਵਜੇ ਦੇ ਕਰੀਬ ਬਰੈਮਲਿਆ ਰੋਡ ਤੇ ਪੀਟਰ ਰੋਬਰਟਸਨ ਬੁਲੇਵਾਰਡ ਇੰਟਰਸੈਕਸ਼ਨ ਨੇੜੇ ਚਿੱਟੇ ਰੰਗ ਦੀ ਹੋਂਡਾ ਐਸਯੂਵੀ ਵਿਚ ਲੰਘਦੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਤੋਂ ਉਸ ਦਾ ਕੋਈ ਅਤਾ ਪਤਾ ਨਹੀਂ ਲੱਗਿਆ। ਪੁਲਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਕਰ ਰਹੀ ਹੈ।

Leave a Reply