ਬਹੁਤ ਫ਼ਾਇਦੇਮੰਦ ਹਨ ਭਿੱਜੇ ਹੋਏ ਛੋਲੇ

ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਸਵੇਰੇ ਉੱਠਦੇ ਸਾਰ ਰੋਜ਼ਾਨਾ ਭਿੱਜੇ ਹੋਏ ਬਾਦਾਮ ਖਾਂਦੇ ਹਨ, ਜੋ ਸਰੀਰ ਲਈ ਫਾਇਦੇਮੰਦ ਹੁੰਦੇ ਹਨ। ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਬਾਦਾਮ ਖਾਣ ਨਾਲੋਂ ਭਿੱਜੇ ਹੋਏ ਛੋਲੇ ਖਾਣੇ ਚਾਹੀਦੇ ਹਨ, ਜੋ ਬਾਦਾਮ ਨਾਲੋਂ ਕਿਤੇ ਜ਼ਿਆਦਾ ਲਾਹੇਵੰਦ ਹੁੰਦੇ ਹਨ। ਸਸਤੇ ਵਿਚ ਮਿਲਣ ਵਾਲੇ ਛੋਲਿਆਂ ਵਿਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਨਮੀ, ਫੈਟ, ਫਾਈਬਰ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨਸ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਇੱਕ ਪੌਸ਼ਟਿਕ ਖੁਰਾਕ ਹੈ। ਮਾਹਰਾਂ ਵਲੋਂ ਕੀਤੀਆਂ ਗਈਆਂ ਖੋਜਾਂ ਅਨੁਸਾਰ ਜੇ ਅਸੀਂ ਰੋਜ਼ ਸਵੇਰੇ ਇੱਕ ਮੁੱਠੀ ਭਿੱਜੇ ਹੋਏ ਛੋਲੇ ਦਾ ਸੇਵਨ ਕਰੀਏ ਤਾਂ ਸਾਡੇ ਸਰੀਰ ਨਾਲ ਜੁੜੀਆਂ ਬਹੁਤ ਸਾਰੀਆਂ ਬੀਮਾਰੀਆਂ ਅਲੋਪ ਹੋ ਜਾਂਦੀਆਂ ਹਨ। ਇਹ ਤੁਹਾਡਾ ਦਿਮਾਗ ਤੇਜ਼ ਕਰਨ ਦੇ ਨਾਲ-ਨਾਲ ਤੁਹਾਡੀ ਖੂਬਸੂਰਤੀ ਨੂੰ ਵੀ ਵਧਾਉਣ ਵਿਚ ਮਦਦ ਕਰਦੇ ਹਨ। ਇਸੇ ਲਈ ਰੋਜ਼ ਭਿਓਂਏ ਹੋਏ ਛੋਲੇ ਖਾਣੇ ਚਾਹੀਦੇ ਹਨ। ਇਸ ਤੋਂ ਹੋਰ ਕਿਹੜੇ ਫਾਇਦੇ ਹੁੰਦੇ ਹਨ, ਦੇ ਬਾਰੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ…

1. ਇਮਿਊਨਿਟੀ ਸਿਸਟਮ ਕਰੇ ਮਜ਼ਬੂਤ : ਛੋਲਿਆਂ ਵਿਚ ਵਿਟਾਮਿਨ, ਮਿਨਰਲਸ, ਕਲੋਰੇਫਿਲ ਅਤੇ ਫਾਸਫੋਰਸ ਦੀ ਜ਼ਿਆਦਾ ਮਾਤਰਾ ਹੁੰਦਾ ਹੈ,ਜਿਸ ਵਜ੍ਹਾ ਨਾਲ ਰੋਜ਼ ਸਵੇਰੇ ਭਿਓਂਏ ਹੋਏ ਛੋਲੇ ਖਾਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਸਰੀਰ ਦੀ ਰੋਗਾਂ ਨਾਲ ਲੜਣ ਦੀ ਤਾਕਤ ਵਧਦੀ ਹੈ।

2. ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ : ਸ਼ੂਗਰ ਦੇ ਰੋਗੀਆਂ ਨੂੰ ਰੋਜ਼ ਸਵੇਰੇ 25 ਗ੍ਰਾਮ ਭਿਓਂਏ ਹੋਏ ਛੋਲੇ ਖਾਣੇ ਚਾਹੀਦੇ ਹਨ। ਰੋਜ਼ਾਨਾ ਖਾਲੀ ਪੇਟ ਇਸ ਨੂੰ ਖਾਣ ਨਾਲ ਸ਼ੂਗਰ ਤੋਂ ਮੁਕਤੀ ਮਿਲ ਜਾਂਦੀ ਹੈ।

3. ਭਰਪੂਰ ਐਨਰਜੀ ਮਿਲਦੀ ਹੈ : ਰੋਜ਼ ਸਵੇਰੇ ਛੋਲਿਆਂ ਵਿਚ ਨਿੰਬੂ, ਅਦਰਕ, ਨਮਕ ਅਤੇ ਕਾਲੀ ਮਿਰਚ ਮਿਲਾ ਕੇ ਖਾਣ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ ਨਾਲ ਹੀ ਦਿਨ ਭਰ ਕੰਮ ਕਰਨ ਲਈ ਭਰਪੂਰ ਐਨਰਜੀ ਵੀ ਮਿਲਦੀ ਹੈ।

4. ਢਿੱਡ ਦੀਆਂ ਸਮੱਸਿਆ ਤੋਂ ਮਿਲੇ ਛੁਟਕਾਰਾ : ਇਸਦੇ ਲਈ ਕਾਲਾ ਚੂਰਨ ਨੂੰ ਹਰ ਰਾਤ ਅਦਰਕ ਪਾਉਡਰ ਅਤੇ ਜੀਰਾ ਪਾਉਡਰ ਵਾਲੇ ਪਾਣੀ ਵਿੱਚ ਭਿਓ ਦੋ ਅਤੇ ਰੋਜ਼ਾਨਾ ਸਵੇਰੇ ਖਾਲੀ ਪੇਟ ਸੇਵਨ ਕਰੋ। ਇਸ ਨਾਲ ਤੁਸੀਂ ਕੁਝ ਦਿਨਾਂ ਵਿਚ ਪੇਟ ਨਾਲ ਸਬੰਧਤ ਸਮੱਸਿਆਵਾਂ ਤੋਂ ਛੁਟਕਾਰਾ ਪਾਓਗੇ।

5. ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ : ਭਿੱਜੇ ਹੋਏ ਕਾਲੇ ਚਨੇ ਦਾ ਸੇਵਨ ਤੁਹਾਡੇ ਪੇਟ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਜਲਦੀ ਹੀ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

6. ਕਮਜ਼ੋਰੀ ਨੂੰ ਕਰੇ ਦੂਰ : ਮਰਦਾਂ ਵਿਚ ਹੋਣ ਵਾਲੀ ਕਮਜ਼ੋਰੀ ਲਈ ਵੀ ਭਿਓਂਏ ਹੋਏ ਛੋਲੇ ਖਾਣਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਉਨ੍ਹਾਂ ਦੇ ਸਰੀਰ ਨੂੰ ਐਨਰਜੀਨ ਵੀ ਮਿਲਦੀ ਹੈ।

 

Leave a Reply

error: Content is protected !!