3 ਛੋਟੇ ਬੱਚਿਆਂ ਸਮੇਤ ਮਾਂ-ਪਿਉ ਅੱਗ ਨਾਲ ਝੁਲਸੇ, ਹਾਲਤ ਗੰਭੀਰ

ਪਾਕਿਸਤਾਨ: ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਅਧੀਨ ਪੁਲਸ ਸਟੇਸ਼ਨ ਖੁੰਡੀਆਂ ਦੇ ਪਿੰਡ ਚੋਰਕੋਟ ’ਚ ਬੀਤੀ ਰਾਤ ਅੱਗ ਲੱਗਣ ਨਾਲ 3 ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ 5 ਲੋਕ ਝੁਲਸ ਗਏ। ਸਾਰਿਆਂ ਦੀ ਹਾਲਤ ਗੰਭੀਰ ਹੈ।

ਸੂਤਰਾਂ ਅਨੁਸਾਰ ਆਸਿਫ਼, ਉਸ ਦੀ ਪਤਨੀ ਨਰਗਿਸ ਅਤੇ 3 ਬੱਚੇ ਸਾਮੀ, ਏਮਾਨ, ਸਫ਼ੀ ਘਰ ਦੇ ਇਕ ਕਮਰੇ ’ਚ ਬਿਜਲੀ ਦਾ ਹੀਟਰ ਚਲਾ ਕੇ ਸੋ ਰਹੇ ਸੀ। ਜਦੋਂ ਉਹ ਗਹਿਰੀ ਨੀਂਦ ’ਚ ਸੀ ਤਾਂ ਅਚਾਨਕ ਹੀਟਰ ਤੋਂ ਰਜਾਈ ਨੂੰ ਅੱਗ ਲੱਗ ਗਈ, ਜੋ ਪੂਰੇ ਕਮਰੇ ’ਚ ਫੈਲ ਗਈ। ਕਮਰੇ ’ਚ ਸੁੱਤੇ ਪਏ 5 ਮੈਂਬਰ ਅੱਗ ਨਾਲ ਝੁਲਸ ਗਏ। ਸਾਰਿਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

Leave a Reply