ਕੇਰਲਾ ਦੇ ਸਕੂਲਾਂ ’ਚ ‘ਸਰ’ ਜਾਂ ‘ਮੈਡਮ’ ਕਹਿਣ ’ਤੇ ਰੋਕ ਤੇ ਹੁਣ ਬੱਚੇ ਕਹਿਣਗੇ ‘ਟੀਚਰ’

ਤਿਰੂਵਨੰਤਪੁਰਮ (ਕੇਰਲਾ) : ਕੇਰਲ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਕੇਐੱਸਸੀਪੀਸੀਆਰ) ਨੇ ਰਾਜ ਦੇ ਸਾਰੇ ਸਕੂਲਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸਕੂਲ ਦੇ ਅਧਿਆਪਕਾਂ ਨੂੰ ਉਨ੍ਹਾਂ ਦੇ ਲਿੰਗ ਦੇ ਅਧਾਰ ’ਤੇ ‘ਸਰ’ ਜਾਂ ‘ਮੈਡਮ’ ਦੀ ਬਜਾਏ ਟੀਚਰ ਵਜੋਂ ਸੰਬੋਧਨ ਕਰਨ। ਕਮਿਸ਼ਨ ਨੇ ਨਿਰਦੇਸ਼ ਦਿੱਤਾ ਕਿ ਟੀਚਰ ਸ਼ਬਦ ‘ਸਰ’ ਜਾਂ ‘ਮੈਡਮ’ ਵਰਗੇ ਤੋਂ ਕਿਤੇ ਵੱਧ ਸਨਮਾਨਜਣਕ ਹੈ। ਕਮਿਸ਼ਨ ਦੇ ਚੇਅਰਮੈਨ ਕੇਵੀ ਮਨੋਜ ਕੁਮਾਰ ਅਤੇ ਮੈਂਬਰ ਸੀ. ਵਿਜੇ ਕੁਮਾਰ ਦੇ ਬੈਂਚ ਨੇ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤਾ ਕਿ ਉਹ ਰਾਜ ਦੇ ਸਾਰੇ ਸਕੂਲਾਂ ਵਿੱਚ ਟੀਚਰ ਸ਼ਬਦ ਦੀ ਵਰਤੋਂ ਕਰਨ ਦੀਆਂ ਹਦਾਇਤਾਂ ਦੇਣ।

Leave a Reply