ਖ਼ਤਰੇ ‘ਚ ਜੋਸ਼ੀਮਠ! ਡਰਾਉਣ ਵਾਲੇ ਹਨ ਇਸਰੋ ਦੀ ਰਿਪੋਰਟ ਦੇ ਨਤੀਜੇ, ਵੇਖੋ ਸੈਟੇਲਾਈਟ ਤਸਵੀਰਾਂ

ਦੇਹਰਾਦੂਨ- ਉੱਤਰਾਖੰਡ ਦੇ ਜੋਸ਼ੀਮਠ ਨੂੰ ਲੈ ਕੇ ਸਾਰਾ ਦੇਸ਼ ਚਿੰਤਤ ਹੈ। ਇਸ ਵਿਚਕਾਰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਪਣੇ ਸੈਟੇਲਾਈਟ ਰਾਹੀਂ ਜੋਸ਼ੀਮਠ ਦੀ ਆਫ਼ਤ ਦਾ ਜਾਇਜ਼ਾ ਲਿਆ। ਇੰਨੇ ਡਰਾਵਣੇ ਨਤੀਜੇ ਸਾਹਮਣੇ ਆਏ ਹਨ ਕਿ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ। ਸੈਟੇਲਾਈਟ ਨੇ ਜੋ ਸਥਿਤੀ ਦਿਖਾਈ ਹੈ, ਉਸ ਮੁਤਾਬਕ, ਪੂਰਾ ਜੋਸ਼ੀਮਠ ਸ਼ਹਿਰ ਧੱਸ ਜਾਵੇਗਾ। ਇਸਰੋ ਨੇ ਜੋਸ਼ੀਮਠ ਦੀਆਂ ਸੈਟੇਲਾਈਟ ਤਸਵੀਰਾਂ ਅਤੇ ਜ਼ਮੀਨ ਧੱਸਣ ਦੀ ਸ਼ੁਰੂਆਤੀ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਤੋਂ ਪਤਾ ਚਲਦਾ ਹੈ ਕਿ ਇਹ ਪੂਰਾ ਸ਼ਹਿਰ ਡੁੱਬ ਸਕਦਾ ਹੈ। ਇਸਰੋ ਦੇ ਹੈਦਰਾਬਾਦ ਸਥਿਤ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ (NRSC) ਨੇ ਜੋਸ਼ੀਮਠ ਦੇ ਡੁੱਬਦੇ ਖੇਤਰ ਦੀਆਂ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ। ਇਹ ਸਾਰੀਆਂ ਤਸਵੀਰਾਂ ਕਾਰਟੋਸੈਟ-2ਐੱਸ ਸੈਟੇਲਾਈਟ ਤੋਂ ਲਈਆਂ ਗਈਆਂ ਹਨ।

ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ

ਸੈਟੇਲਾਈਟ ਤਸਵੀਰਾਂ ਵਿਚ ਦੱਸਿਆ ਗਿਆ ਹੈ ਕਿ ਜੋਸ਼ੀਮਠ ਦਾ ਕਿਹੜਾ ਇਲਾਕਾ ਧੱਸ ਰਿਹਾ ਹੈ। ਇਸਰੋ ਵੱਲੋਂ ਜਾਰੀ ਕੀਤੇ ਗਏ ਜੋਸ਼ੀਮਠ ਦੀਆਂ ਸੈਟੇਲਾਈਟ ਤਸਵੀਰਾਂ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਜੋਸ਼ੀਮਠ ਦਾ ਕਿਹੜਾ ਹਿੱਸਾ ਢਹਿ-ਢੇਰੀ ਹੋਣ ਵਾਲਾ ਹੈ। ਇਹ ਸਾਰੀਆਂ ਤਸਵੀਰਾਂ ਕਾਰਟੋਸੈਟ-2ਐੱਸ ਸੈਟੇਲਾਈਟ ਤੋਂ ਲਈਆਂ ਗਈਆਂ ਹਨ।

ਇਸਰੋ ਵੱਲੋਂ ਜਾਰੀ ਤਸਵੀਰਾਂ ਕਾਫੀ ਡਰਾਉਣੀਆਂ ਹਨ। ਇਸਰੋ ਵੱਲੋਂ ਜਾਰੀ ਤਸਵੀਰਾਂ ਮੁਤਾਬਕ ਪੂਰਾ ਜੋਸ਼ੀਮਠ ਸ਼ਹਿਰ ਢਹਿ-ਢੇਰੀ ਹੋ ਜਾਵੇਗਾ। ਤਸਵੀਰਾਂ ‘ਤੇ ਇਸਰੋ ਦੁਆਰਾ ਚਿੰਨ੍ਹਿਤ ਪੀਲਾ ਰੰਗ ਸੰਵੇਦਨਸ਼ੀਲ ਜ਼ੋਨ ਹੈ। ਪੂਰਾ ਸ਼ਹਿਰ ਇਸ ਪੀਲੇ ਚੱਕਰ ਵਿੱਚ ਆਉਂਦਾ ਹੈ। ਇਸ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਸਾਰਾ ਸ਼ਹਿਰ ਢਹਿ-ਢੇਰੀ ਹੋਣ ਵਾਲਾ ਹੈ। ਇਸਰੋ ਨੇ ਫੌਜ ਦੇ ਹੈਲੀਪੈਡ ਅਤੇ ਨਰਸਿਮਹਾ ਮੰਦਰ ਦੀ ਨਿਸ਼ਾਨਦੇਹੀ ਵੀ ਕੀਤੀ ਹੈ। ਇਹ ਰਿਪੋਰਟ ਹੈਦਰਾਬਾਦ ਸਥਿਤ ਇਸਰੋ ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ ਵੱਲੋਂ ਜਾਰੀ ਕੀਤੀ ਗਈ ਹੈ।

ਹਰ ਸਾਲ 2.60 ਇੰਚ ਧੱਸ ਰਿਹਾ ਜੋਸ਼ੀਮਠ

ਇਸਰੋ ਤੋਂ ਇਲਾਵਾ ਇੰਸਟੀਚਿਊਟ ਆਫ ਰਿਮੋਟ ਸੈਂਸਿੰਗ (ਆਈ.ਆਈ.ਆਰ.ਐੱਸ.)ਨੇ ਵੀ ਇਕ ਰਿਪੋਰਟ ਸਰਕਾਰ ਨੂੰ ਸੌਂਪੀ ਹੈ। ਇਸ ਰਿਪੋਰਟ ਮੁਤਾਬਕ, ਜੋਸ਼ੀਮਠ ਹਰ ਸਾਲ 6.62 ਸੈਂਟੀਮੀਟਰ ਯਾਨੀ ਕਰੀਬ 2.60 ਇੰਚ ਧੱਸ ਰਿਹਾ ਹੈ। ਆਈ.ਆਈ.ਆਰ.ਐੱਸ. ਨੇ ਕਰੀਬ ਦੋ ਸਾਲਾਂ ਦੀਆਂ ਸੈਟੇਲਾਈਟ ਤਸਵੀਰਾਂ ਦਾ ਅਧਿਐਨ ਕਰਨ ਤੋਂ ਬਾਅਦ ਇਹ ਰਿਪੋਰਟ ਤਿਆਰ ਕੀਤੀ ਹੈ। ਆਈ.ਆਈ.ਆਰ.ਐੱਸ. ਦੇਹਰਾਦੂਨ ਦੇ ਵਿਗਿਆਨੀਆਂ ਨੇ ਜੁਲਾਈ 2020 ਤੋਂ ਮਾਰਚ 2022 ਦੇ ਵਿਚਕਾਰ ਜੋਸ਼ੀਮਠ ਅਤੇ ਆਲੇ-ਦੁਆਲੇ ਦੇ ਕਰੀਬ 6 ਕਿਲੋਮੀਟਰ ਖੇਤਰ ਦੀਆਂ ਸੈਟੇਲਾਈਟ ਤਸਵੀਰਾਂ ਦਾ ਅਧਿਐਨ ਕੀਤਾ।

Leave a Reply

error: Content is protected !!