ਇਸਾਈ ਵਿਅਕਤੀ ਨੇ ਪਤਨੀ ਦੇ ਪ੍ਰੇਮ ਸਬੰਧਾਂ ਤੋਂ ਦੁਖੀ ਹੋ ਕੇ ਦੋ ਛੋਟੇ ਬੱਚਿਆਂ ਸਣੇ ਮਾਰੀ ਸਮੁੰਦਰ ‘ਚ ਛਾਲ
ਗੁਰਦਾਸਪੁਰ : ਪਾਕਿਸਤਾਨ ਦੇ ਕਰਾਚੀ ਬਾਹਰੀ ਇਲਾਕਾ ਮਨੋਰਾ ’ਚ ਇਕ ਵਿਅਕਤੀ ਨੇ ਆਪਣੇ ਦੋ ਛੋਟੇ ਬੱਚਿਆਂ ਨੂੰ ਸਮੁੰਦਰ ਵਿਚ ਸੁੱਟ ਕੇ ਖੁਦ ਵੀ ਸਮੁੰਦਰ ਵਿਚ ਛਲਾਂਗ ਲਗਾ ਦਿੱਤੀ। ਲੋਕਾਂ ਨੇ ਬਾਪ ਨੂੰ ਤਾਂ ਬਚਾ ਲਿਆ, ਪਰ ਬੱਚੇ ਪਾਣੀ ਵਿਚ ਡੁੱਬ ਗਏ। ਦੋਵਾਂ ਬੱਚਿਆਂ ਦੀਆਂ ਲਾਸ਼ਾਂ ਦੀ ਤਾਲਾਸ਼ ਕੀਤੀ ਜਾ ਰਹੀ ਹੈ।
ਸੂਤਰਾਂ ਅਨੁਸਾਰ ਮਨੋਰਾ ਵਿਚ ਕਾਸਿਫ਼ ਮਸੀਹ ਵਾਸੀ ਇਸਾ ਨਗਰ ਜਿਸ ਨੂੰ ਬਚਾ ਲਿਆ ਗਿਆ ਹੈ। ਉਸ ਵਿਅਕਤੀ ਨੇ ਹਸਪਤਾਲ ਵਿਚ ਪੁਲਸ ਨੂੰ ਦੱਸਿਆ ਕਿ ਉਹ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਹੋਣ ਦੇ ਕਾਰਨ ਪ੍ਰੇਸ਼ਾਨ ਸੀ। ਇਸ ਸਬੰਧੀ ਉਸ ਦੀ ਪਤਨੀ ਦੇ ਨਾਲ ਉਕਤ ਵਿਅਕਤੀ ਨਾਲ ਮਤਭੇਦ ਵੀ ਚੱਲ ਰਹੇ ਹਨ। ਜਿਸ ਕਾਰਨ ਦੁਖੀ ਹੋ ਕੇ ਉਸ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ ਕੀਤੀ।
ਉਸ ਨੇ ਦੱਸਿਆ ਕਿ ਉਸ ਨੇ ਆਪਣੇ ਛੋਟੇ ਬੱਚੇ ਇਕ ਮੁੰਡਾ ਸਲਮੀ ਅਤੇ ਇਕ ਕੁੜੀ ਅਮ੍ਰਿਤਾ ਨੂੰ ਸਮੁੰਦਰ ਵਿਚ ਸੁੱਟਣ ਦੇ ਬਾਅਦ ਖੁਦ ਵੀ ਸਮੁੰਦਰ ਵਿਚ ਛਲਾਂਗ ਲਗਾਈ ਸੀ। ਪੁਲਸ ਨੇ ਗੋਤਾਖੋਰਾਂ ਦੀ ਮਦਦ ਨਾਲ ਬੱਚਿਆਂ ਦੀਆਂ ਲਾਸ਼ਾਂ ਦੀ ਤਾਲਾਸ਼ ਸ਼ੁਰੂ ਕਰ ਦਿੱਤੀ।