ਰਾਹਤ ਦੀ ਖ਼ਬਰ, ਕੋਵਿਡ-19 ਇਨਫੈਕਸ਼ਨ ਰੋਕਣ ਵਾਲਾ ‘ਸਪ੍ਰੇ’ ਤਿਆਰ
ਵਾਸ਼ਿੰਗਟਨ: ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੇ ਲੋਕਾਂ ਲਈ ਚੰਗੀ ਖ਼ਬਰ ਹੈ। ਖੋਜੀਆਂ ਨੇ ਨਵੇਂ ਅਣੂ ਵਿਕਸਿਤ ਕੀਤੇ ਹਨ, ਜਿਹਨਾਂ ਨੂੰ ਸਾਰਸ-ਕੋਵ-2 ਵਾਇਰਸ ਨੂੰ ਫੇਫੜਿਆਂ ਵਿੱਚ ਦਾਖਲ ਹੋਣ ਅਤੇ ਇਨਫੈਕਸ਼ਨ ਪੈਦਾ ਕਰਨ ਤੋਂ ਰੋਕਣ ਲਈ ਨੱਕ ਵਿੱਚ ‘ਸਪਰੇਅ’ ਕੀਤਾ ਜਾ ਸਕਦਾ ਹੈ। ਜਦੋਂ ਲੋਕ ਸਾਹ ਲੈਂਦੇ ਹਨ ਤਾਂ ਕੋਵਿਡ-19 ਦਾ ਵਾਇਰਸ ਸਾਹ ਦੀ ਨਾਲੀ ਰਾਹੀਂ ਫੇਫੜਿਆਂ ਰਾਹੀਂ ਸਰੀਰ ਵਿੱਚ ਦਾਖਲ ਹੁੰਦਾ ਹੈ, ਨਤੀਜੇ ਵਜੋਂ ਬਿਮਾਰੀ ਹੋ ਜਾਂਦੀ ਹੈ। ਅਮਰੀਕਾ ਦੀ ਜੌਨਸ ਹੌਪਕਿੰਸ ਯੂਨੀਵਰਸਿਟੀ ਦੇ ਇੰਜੀਨੀਅਰਾਂ ਨੇ ਹੁਣ ‘ਸੁਪਰਮੋਲੇਕਿਊਲਰ ਫਿਲਾਮੈਂਟਸ’ ਨਾਂ ਦੇ ਅਣੂਆਂ ਦੇ ਪਤਲੇ, ਧਾਗੇ ਵਰਗੀਆਂ ਕਿਸਮਾਂ ਬਣਾਈਆਂ ਹਨ, ਜੋ ਵਾਇਰਸ ਨੂੰ ਇਸ ਦੇ ਰਾਹ ਵਿੱਚ ਰੋਕਣ ਦੇ ਯੋਗ ਹਨ।
ਕੋਰੋਨਾ ਵਾਇਰਸ ਮੁੱਖ ਤੌਰ ‘ਤੇ ਇਸ ਰੀਸੈਪਟਰ ਰਾਹੀਂ ਸਾਡੇ ਸਰੀਰ ਵਿੱਚ ਦਾਖਲ ਹੁੰਦਾ ਹੈ। ਖੋਜੀ ਜਾਣਦੇ ਹਨ ਕਿ ਸਾਹ ਦੀ ਨਾਲੀ ਵਿੱਚ ਵਾਧੂ ACE-2 ਜੋੜਨਾ ਵਾਇਰਸ ਦੇ ਦਾਖਲੇ ਨੂੰ ਰੋਕ ਸਕਦਾ ਹੈ। ਕਿਉਂਕਿ ACE-II ਦੇ ਜੀਵ-ਵਿਗਿਆਨਕ ਕਾਰਜ ਹਨ। ਸਰੀਰ ਨੂੰ ਬਹੁਤ ਜ਼ਿਆਦਾ ACE-II ਦੇਣ ਨਾਲ ਵੀ ਅਚਾਨਕ ਪੇਚੀਦਗੀਆਂ ਪੈਦਾ ਹੋ ਸਕਦੀਆਂ ਹਨ।ਕੁਈ ਨੇ ਕਿਹਾ ਕਿ “ਸਾਡੀ ਯੋਜਨਾ ਇਸ ਨੂੰ ਨੱਕ ਰਾਹੀਂ ਜਾਂ ਮੂੰਹ ਦੇ ਸਪਰੇਅ ਵਜੋਂ ਵਰਤਣ ਦੀ ਹੈ। ਜਦੋਂ ਕੋਈ ਵਿਅਕਤੀ ਸਾਹ ਰਾਹੀਂ ਕੋਵਿਡ-19 ਵਾਇਰਸ ਦੇ ਸੰਪਰਕ ਵਿੱਚ ਆਉਂਦਾ ਹੈ, ਤਾਂ ਵਾਇਰਸ ਨੂੰ ਰੋਕਿਆ ਜਾ ਸਕਦਾ ਹੈ। ਖੋਜੀਆਂ ਨੇ ਕਿਹਾ ਕਿ ਕਿਉਂਕਿ ਫਿਲਾਮੈਂਟ SARSCoV-2 ਦੇ ਖਾਸ ਸਪਾਈਕ ਪ੍ਰੋਟੀਨ ਨੂੰ ਆਕਰਸ਼ਿਤ ਕਰਦੇ ਹਨ, ਇਸ ਲਈ ਇਹ ਕਿਸੇ ਵੀ ਮੌਜੂਦਾ ਜਾਂ ਭਵਿੱਖ ਦੇ ਸਟ੍ਰੇਨ ‘ਤੇ ਬਰਾਬਰ ਕੰਮ ਕਰ ਸਕੇਗਾ।