PCS ਅਫ਼ਸਰ ਸ਼ਨੀਵਾਰ ਤੇ ਐਤਵਾਰ ਨੂੰ ਵੀ ਕਰਨਗੇ ਕੰਮ, ਹੜਤਾਲ ਕਾਰਨ ਰੁਕੇ ਕੰਮਾਂ ਦੀ ਕਰਨਗੇ ਭਰਪਾਈ

ਚੰਡੀਗੜ੍ਹ : PCS ਅਫ਼ਸਰ ਸ਼ਨੀਵਾਰ ਤੇ ਐਤਵਾਰ ਨੂੰ ਵੀ ਕੰਮ ਕਰਨਗੇ। ਇਹ ਐਲਾਨ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੜਤਾਲ ਕਾਰਨ ਰੁਕੇ ਕੰਮਾਂ ਦੀ ਭਰਪਾਈ ਲਈ ਇਹ ਫ਼ੈਸਲਾ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ PCS ਅਫ਼ਸਰ ਆਈਏਐੱਸ ਤੇ ਪੀਸੀਐੱਸ ਅਫ਼ਸਰਾਂ ਖਿਲਾਫ਼ ਵਿਜੀਲੈਂਸ ਵੱਲੋਂ ਕੀਤੀ ਕਾਰਵਾਈ ਦੇ ਖਿਲਾਫ਼ ਹੜਤਾਲ ‘ਤੇ ਚਲੇ ਗਏ ਸਨ। ਹਾਲਾਂਕਿ ਬਾਅਦ ਵਿਚ ਪੰਜਾਬ ਸਰਕਾਰ ਵੱਲੋਂ ਦਿੱਤੇ ਅਲਟੀਮੇਟਮ ਤੇ ਗੱਲਬਾਤ ਤੋਂ ਬਾਅਦ ਸਹਿਮਤੀ ਬਣਨ ‘ਤੇ ਹੜਤਾਲ ਖ਼ਤਮ ਕਰ ਦਿੱਤੀ ਗਈ ਤੇ ਉਨ੍ਹਾਂ ਤੁਰੰਤ ਕੰਮ ‘ਤੇ ਵਾਪਸੀ ਕਰ ਲਈ। ਇਸ ਦੌਰਾਨ ਲੋਕ ਕਾਫੀ ਖੱਜਲ-ਖੁਆਰ ਹੋਏ ਤੇ ਕਈ ਕੰਮ ਪ੍ਰਭਾਵਿਤ ਹੋਏ।

Leave a Reply