PML-N ਮੁਖੀ ਨਵਾਜ਼ ਸ਼ਰੀਫ ਅਤੇ ਮਰੀਅਮ ਜਲਦ ਹੀ ਪਰਤ ਸਕਦੇ ਹਨ ਪਾਕਿਸਤਾਨ
ਇਸਲਾਮਾਬਾਦ : ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਮੁਖੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਜਲਦ ਹੀ ਲੰਡਨ ਤੋਂ ਘਰ ਪਰਤਣ ਦੀ ਯੋਜਨਾ ਬਣਾ ਰਹੇ ਹਨ। ਇਹ ਜਾਣਕਾਰੀ ਸ਼ਨੀਵਾਰ ਨੂੰ ਮੀਡੀਆ ਨੂੰ ਦਿੱਤੀ ਗਈ। ਰਾਜਨੀਤਕ ਤੌਰ ‘ਤੇ ਮਹੱਤਵਪੂਰਨ ਪੰਜਾਬ ਸੂਬੇ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ “ਚਾਲਬਾਜੀ” ਤੋਂ ਪਾਰਟੀ ਨੂੰ ਝਟਕਾ ਦੇਣ ਤੋਂ ਕੁਝ ਦਿਨ ਬਾਅਦ ਇਹ ਗੱਲ ਸਾਹਮਣੇ ਆਈ ਹੈ।
ਰਿਪੋਰਟਾਂ ਦੇ ਅਨੁਸਾਰ ਸ਼ਰੀਫ ਅਤੇ ਮਰੀਅਮ, ਜੋ ਪਹਿਲਾਂ ਫਰਵਰੀ ਦੇ ਅੱਧ ਵਿੱਚ ਪਾਕਿਸਤਾਨ ਪਰਤਣ ਦੀ ਯੋਜਨਾ ਬਣਾ ਰਹੇ ਸਨ, ਹੁਣ ਆਪਣੀਆਂ ਯੋਜਨਾਵਾਂ ‘ਤੇ ਮੁੜ ਵਿਚਾਰ ਕਰ ਰਹੇ ਹਨ ਅਤੇ ਜਲਦੀ ਤੋਂ ਜਲਦੀ ਦੇਸ਼ ਪਰਤ ਸਕਦੇ ਹਨ। ਸ਼ਰੀਫ ਪਰਿਵਾਰ ਦੇ ਕਰੀਬੀ ਸੂਤਰ ਨੇ ਜੀਓ ਟੀਵੀ ਨੂੰ ਦੱਸਿਆ ਕਿ ਪਿਓ-ਧੀ ਦੀ ਜੋੜੀ 10 ਦਿਨਾਂ ਦੇ ਅੰਦਰ ਲੰਡਨ ਤੋਂ ਵਾਪਸ ਆ ਜਾਵੇਗੀ।