ਨਿਤੀਨ ਗਡਕਰੀ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਦਫਤਰ ‘ਚ 3 ਵਾਰ ਆਇਆ ਫੋਨ

ਕੇਂਦਰੀ ਮੰਤਰੀ ਨਿਤੀਨ ਗਡਕਰੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਉਨ੍ਹਾਂ ਨੂੰ ਧਮਕੀ ਭਰੇ ਫੋਨ ਆ ਰਹੇ ਹਨ। ਜਾਣਕਾਰੀ ਮੁਤਾਬਕ, ਸ਼ਨੀਵਾਰ ਸਵੇਰ ਤੋਂ 3 ਵਾਰ ਨਿਤੀਨ ਗਡਕਰੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਵਾਲਾ ਫੋਨ ਆ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਨਿਤੀ ਗਡਕਰੀ ਨੂੰ ਧਮਕੀ ਭਰਿਆ ਫੋਨ 3 ਵਾਰ ਆ ਚੁੱਕਾ ਹੈ। ਪਹਿਲੀ ਵਾਰ ਫੋਨ ਸਵੇਰੇ 11:29 ਵਜੇ, ਦੂਜੀ ਵਾਰ 11:35 ਵਜੇ ਅਤੇ ਤੀਜੀ ਵਾਰ ਦੁਪਹਿਰ 12:32 ਵਜੇ ਆਇਆ। ਪੁਲਸ ਨੇ ਇਸ ਮਾਮਲੇ ‘ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਧਮਕੀ ਭਰਿਆ ਫੋਨ ਨਾਗਪੁਰ ਸਥਿਤ ਜਨਸੰਪਰਕ ਦਫਤਰ ‘ਚ ਆਇਆ ਹੈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਜਨਸੰਪਰਕ ਦਫਤਰ ਵੀ ਪਹੁੰਚੀ।

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਮੰਤਰੀ ਕੇਂਦਰੀ ਮੰਤਰੀ ਨਿਤੀ ਗਡਕਰੀ ਨੂੰ ਫੋਨ ‘ਤੇ ਜਾਨ ਤੋਂ ਮਾਰਨ ਦੀ ਧਮਕੀ ਦੀ ਖਬਰ ਮਿਲਣ ਤੋਂ ਬਾਅਦ ਸਾਡੀ ਟੀਮ ਉਨ੍ਹਾਂ ਦੇ ਨਾਗਪੁਰ ਸਥਿਤ ਦਫਤਰ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਪੁਲਸ ਫੋਨ ਕਰਨ ਵਾਲੇ ਦੀ ਲੋਕੇਸ਼ਨ ਟ੍ਰੇਸ ਕਰ ਰਹੀ ਹੈ। ਜੋ ਵੀ ਦੋਸ਼ੀ ਹੋਵੇਗਾ, ਉਸਨੂੰ ਛੇਤੀ ਤੋਂ ਛੇਤੀ ਫੜ ਲਿਆ ਜਾਵੇਗਾ। ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ।

Leave a Reply

error: Content is protected !!